ਹਰਦੀਪ ਸਿੰਘ ਸੋਢੀ
ਧੂਰੀ, 27 ਫਰਵਰੀ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਬੇਨੜਾ ਅੱਗੇ ਮੁੱਖ ਮਾਰਗ ’ਤੇ ਬੱਸ ਅੱਡਾ ਹੋਣ ਦੇ ਬਾਵਜੂਦ ਵੀ ਬੱਸਾਂ ਨਾ ਰੁਕਣ ਦੇ ਰੋਸ ਵੱਜੋਂ ਵਿਦਿਆਰਥੀਆਂ ਨੇ ਪੀਆਰਟੀਸੀ ਸੰਗਰੂਰ ਦੇ ਜੀਐੱਮ ਦੇ ਨਾਮ ਦਾ ਮੰਗ ਪੱਤਰ ਮਹਿਕਮੇ ਦੇ ਅਧਿਕਾਰੀ ਮਨਜੀਤ ਸਿੰਘ ਨੂੰ ਸੌਂਪਿਆ। ਜਾਣਕਾਰੀ ਦਿੰਦਿਆਂ ਪੀ.ਆਰ.ਐੱਸ.ਯੂ. ਦੇ ਜ਼ਿਲਾ ਆਗੂ ਕਰਨਵੀਰ ਸਾਰੋਂ ਤੇ ਕਾਲਜ ਇਕਾਈ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬੱਸ ਪਾਸ ਬਣਾਉਣ ਦੇ ਨਾਲ-ਨਾਲ ਕਾਲਜ ਦੇ ਬਾਹਰ ਬੱਸ ਸਟੌਪ ਹੋਣ ਦੇ ਬਾਵਜੂਦ ਵੀ ਬੱਸਾਂ ਨਹੀਂ ਰੁਕਦੀਆਂ, ਜਿਸ ਕਾਰਨ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਾਲਜ ਦੇ ਵਿਦਿਆਰਥੀਆਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਧੂਰੀ ਦੇ ਐਸ ਡੀ ਐਮ ਲਤੀਫ਼ ਅਹਿਮਦ ਨੂੰ ਵੀ ਜਾਣੁੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਇਸ ਮੁਸ਼ਕਲ ਨੂੰ ਹੱਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਬੱਸਾਂ ਦੇ ਪਾਸ ਬਣਾਉਣ ਤੇ ਕਾਲਜ ਦੇ ਬਾਹਰ ਵਿਦਿਆਰਥੀਆਂ ਨੂੰ ਆਣ ਜਾਣ ਲਈ ਬੱਸਾਂ ਰੁਕਣੀਆਂ ਸ਼ੁਰੂ ਹੋ ਜਾਣਗੀਆਂ।