ਪੱਤਰ ਪ੍ਰੇਰਕ
ਟੱਲੇਵਾਲ, 29 ਜਨਵਰੀ
ਟਿਕਰੀ ਅੰਦੋਲਨ ਦੌਰਾਨ ਪਿੰਡ ਪੱਖੋਕੇ ਦੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਜਗਸੀਰ ਸਿੰਘ(50) ਪੁੱਤਰ ਪਿਰਥੀ ਸਿੰਘ ਬੀਕੇਯੂ ਉਗਰਾਹਾਂ ਦੇ ਕਾਫ਼ਲੇ ਨਾਲ 23 ਜਨਵਰੀ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਗਿਆ ਹੋਇਆ ਸੀ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਅਜੇ ਪਤਾ ਨਹੀਂ ਚੱਲ ਸਕਿਆ। ਜਥੇਬੰਦੀ ਆਗੂਆਂ ਵੱਲੋਂ ਮ੍ਰਿਤਕ ਜਗਸੀਰ ਸਿੰਘ ਦਾ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਸਰਕਾਰੀ ਹਸਪਤਾਲ ਵਿੱਚ ਹੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਸੰਦੀਪ ਸਿੰਘ ਚੀਮਾ ਅਤੇ ਕਿਸ਼ਨ ਸਿੰਘ ਛੰਨਾ ਨੇ ਐੱਸਡੀਐੱਮ ਬਰਨਾਲਾ ਨੂੰ ਮਿਲ ਕੇ ਪੀੜਤ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਕਰਜ਼ਾ ਮਾਫ਼ੀ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ।