ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜਨਵਰੀ
ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਸੂਬੇ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਤੇ ਜ਼ਿਮਨੀ ਚੋਣਾਂ ਲਈ ਚੋਣ ਨਿਗਰਾਨ ਨਿਯੁਕਤ ਕੀਤੇ ਹਨ।
ਸ੍ਰੀ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਲਈ ਹਰੀਸ਼ ਨਾਇਰ, ਬਠਿੰਡਾ ਲਈ ਵਿਪਲ ਉਜਵਲ ਆਈਏਐੱਸ, ਪਰਮਜੀਤ ਸਿੰਘ-1 ਪੀਸੀਐੱਸ ਅਤੇ ਦਲਵਿੰਦਰਜੀਤ ਸਿੰਘ ਪੀਸੀਐੱਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ ਕੇਸ਼ਵ ਹਿੰਗੋਨੀਆ ਆਈਏਐੱਸ ਅਤੇ ਕੰਵਲਪ੍ਰੀਤ ਬਰਾੜ ਆਈਏਐੱਸ, ਫਰੀਦਕੋਟ ਲਈ ਮਨਜੀਤ ਸਿੰਘ ਬਰਾੜ ਆਈਏਐੱਸ, ਕਪੂਰਥਲਾ ਤੇ ਤਰਨ ਤਾਰਨ ਲਈ ਵਿਨੈ ਬੁਬਲਾਨੀ ਆਈਏਐੱਸ, ਫਤਹਿਗੜ੍ਹ ਸਾਹਿਬ ਲਈ ਸ੍ਰੀਮਤੀ ਵਿੰਮੀ ਭੁੱਲਰ ਪੀਸੀਐੱਸ, ਫਿਰੋਜ਼ਪੁਰ ਲਈ ਲਖਮੀਰ ਸਿੰਘ ਪੀਸੀਐੱਸ, ਜਲੰਧਰ ਲਈ ਨਵਜੋਤ ਪਾਲ ਸਿੰਘ ਰੰਧਾਵਾ ਆਈਏਐੱਸ, ਲੁਧਿਆਣਾ ਲਈ ਹਰਗੁਣਜੀਤ ਕੌਰ ਆਈਏਐੱਸ ਤੇ ਅਵਨੀਤ ਕੌਰ ਪੀਸੀਐੱਸ, ਮਾਨਸਾ ਲਈ ਰੁਪਿੰਦਰ ਪਾਲ ਸਿੰਘ ਪੀਸੀਐੱਸ, ਜਲੰਧਰ ਲਈ ਪਰਨੀਤ ਸ਼ੇਰਗਿੱਲ ਆਈਏਐੱਸ, ਪਟਿਆਲਾ ਲਈ ਪਰਵੀਨ ਕੁਮਾਰ ਥਿੰਦ ਆਈਏਐੱਸ, ਰੂਪਨਗਰ ਲਈ ਨੀਲਿਮਾ ਆਈਏਐੱਸ, ਹੁਸ਼ਿਆਰਪੁਰ ਲਈ ਬਬੀਤਾ ਆਈਏਐਸ, ਸੰਗਰੂਰ ਲਈ ਸੰਜੈ ਪੋਪਲੀ ਆਈਏਐੱਸ, ਰਵਿੰਦਰ ਸਿੰਘ ਪੀਸੀਐੱਸ ਤੇ ਅਵਨੀਤ ਕੌਰ ਪੀਸੀਐੱਸ, ਫਾਜ਼ਿਲਕਾ ਲਈ ਗੁਰਪ੍ਰੀਤ ਸਿੰਘ ਥਿੰਦ ਆਈਏਐੱਸ, ਸ੍ਰੀ ਮੁਕਤਸਰ ਸਾਹਿਬ ਲਈ ਰਾਹੁਲ ਗੁਪਤਾ ਪੀਸੀਐੱਸ, ਮੋਗਾ ਲਈ ਸੁਮੀਤ ਜਾਰੰਗਲ ਆਈਏਐੱਸ, ਗੁਰਦਾਸਪੁਰ ਲਈ ਰਾਜੀਵ ਪਰਾਸ਼ਰ ਆਈਏਐੱਸ ਅਤੇ ਸ਼ਹੀਦ ਭਗਤ ਸਿੰਘ ਨਗਰ ਲਈ ਦਵਿੰਦਰਪਾਲ ਸਿੰਘ ਆਈਏਐੱਸ, ਪਠਾਨਕੋਟ ਲਈ ਭੁਪਿੰਦਰ ਸਿੰਘ ਆਈਏਐੱਸ ਤੇ ਕਰਨੈਲ ਸਿੰਘ ਪੀਸੀਐੱਸ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ।