ਮੋਗਾ: ਇਥੇ ਜ਼ਿਲ੍ਹਾ ਸਕੱਤਰੇਤ ਸਥਿਤ ਐੱਸਐੱਸਪੀ ਦਫਤਰ ਵਿੱਚ ‘ਸੀਐੱਸਡੀ ਕੰਟੀਨ’ ਦਾ ਉਦਘਾਟਨ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ, ਮੁਲਾਜ਼ਮ ਤੇ ਆਮ ਲੋਕ ਵੀ ਇਸ ਕੰਟੀਨ ਤੋਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਾਜਬ ਰੇਟਾਂ ’ਤੇ ਖਰੀਦ ਸਕਣਗੇ। ਇਸ ਦੌਰਾਨ ਐੱਸਐੱਸਪੀ ਨੇ ਕਿਹਾ ਕਿ ਕੰਟੀਨ ਨੂੰ ਖੋਲ੍ਹਣ ਦਾ ਮੁੱਖ ਉਦੇਸ਼ ਪੁਲੀਸ ਮੁਲਾਜ਼ਮਾਂ, ਅਧਿਕਾਰੀਆਂ ਤੇ ਆਮ ਲੋਕਾਂ ਨੂੰ ਸਹੀ ਕੀਮਤਾਂ ’ਤੇ ਕਰਿਆਨਾ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਖਰੀਦਦਾਰਾਂ ਦੀ ਸਹਾਇਤਾ ਲਈ ਸਿੱਖਿਅਤ ਸਟਾਫ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਮੂਹ ਐੱਸਪੀ ਗੁਰਦੀਪ ਸਿੰਘ, ਜਗਤਪ੍ਰੀਤ ਸਿੰਘ ਅਤੇ ਹਰਕਮਲ ਕੌਰ ਤੋਂ ਇਲਾਵਾ ਡੀਐੱਸਪੀਜ਼ ਅਤੇ ਪੁਲੀਸ ਮੁਲਾਜ਼ਮ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ