ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਮਾਰਚ
ਇਥੇ ਜ਼ਿਲ੍ਹਾ ਸਕੱਤਰੇਤ ਸਥਿਤ ਐੱਸਐੱਸਪੀ ਦਫਤਰ ਵਿਖੇ ਸੀਐੱਸਡੀ ਕੰਟੀਨ ਦਾ ਉਦਘਾਟਨ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ, ਮੁਲਾਜ਼ਮ ਤੇ ਆਮ ਲੋਕ ਵੀ ਇਸ ਕੰਟੀਨ ਤੋਂ ਨਿੱਤ ਵਰਤੋਂ ਦੀਆਂ ਵਸਤਾਂ ਵਾਜਬ ਰੇਟਾਂ ’ਤੇ ਖਰੀਦ ਕਰ ਸਕਣਗੇ। ਇਹ ਕੰਟੀਨ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ ਤੇ ਖਰੀਦਦਾਰ ਕੰਪਿਊਟਰਾਈਜ਼ਡ ਬਿੱਲ ਪ੍ਰਾਪਤ ਕਰਨਗੇ। ਐੱਚਡੀਐੱਫਸੀ ਬੈਂਕ ਜਲਦੀ ਹੀ ਇੱਥੇ ਆਪਣਾ ਏਟੀਐੱਮ ਸ਼ੁਰੂ ਕਰੇਗਾ, ਤਾਂ ਜੋ ਪੁਲੀਸ ਮੁਲਾਜ਼ਮ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਆਉਂਦੇ ਹੋਏ ਆਪਣੀਆਂ ਤਨਖਾਹਾਂ ਕਢਵਾ ਸਕਣ। ਇਸ ਮੌਕੇ ਐੱਸਪੀਜ਼ ਗੁਰਦੀਪ ਸਿੰਘ,ਜਗਤਪ੍ਰੀਤ ਸਿੰਘ ਅਤੇ ਹਰਕਮਲ ਕੌਰ ਤੋਂ ਇਲਾਵਾ ਡੀਐੱਸਪੀਜ਼ ਅਤੇ ਪੁਲੀਸ ਕਰਮਚਾਰੀ ਮੌਜੂਦ ਸਨ।