ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਾਰਚ
ਚੰਡੀਗੜ੍ਹ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ’ਚ ਨਲਿਨ ਅਚਾਰਿਆ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਨੇ ਰਮੇਸ਼ ਹਾਂਡਾ ਨੂੰ 11 ਵੋਟਾਂ ਦੇ ਫਰਕ ਨਾਲ ਹਰਾਇਆ। ਨਲਿਨ ਅਚਾਰਿਆ ਨੂੰ 294 ਅਤੇ ਰਮੇਸ਼ ਹਾਂਡਾ ਨੂੰ 283 ਵੋਟਾਂ ਪਈਆਂ ਹਨ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸੌਰਭ ਦੁੱਗਲ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਨੇ ਆਪਣੇ ਵਿਰੋਧੀ ਨੂੰ 123 ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ। ਦੁੱਗਲ ਨੂੰ 349 ਵੋਟਾਂ ਪਈਆਂ ਜਦਕਿ ਵਿਰੋਧੀ ਸੰਦੀਪ ਕੁਮਾਰ ਸ਼ਰਮਾ ਨੂੰ 226 ਵੋਟਾਂ ਪਈਆਂ ਹਨ।
ਮੀਤ ਪ੍ਰਧਾਨ (ਮਹਿਲਾ) ਦੀ ਚੋਣ ਵਿੱਚ ਮੋਨਾ ਜੇਤੂ ਰਹੀ, ਜਿਨ੍ਹਾਂ ਨੇ 316 ਵੋਟਾਂ ਹਾਸਲ ਕੀਤੀਆਂ। ਵਿਰੋਧੀ ਉਮੀਦਵਾਰ ਆਰਤੀ ਨੂੰ 253 ਵੋਟਾਂ ਮਿਲੀਆਂ। ਰਾਜੇਸ਼ ਢੱਲ ਮੀਤ ਪ੍ਰਧਾਨ ਚੁਣੇ ਗਏ, ਜਿਨ੍ਹਾਂ ਨੂੰ 301 ਵੋਟਾਂ ਜਦਕਿ ਵਿਰੋਧੀ ਉਮੀਦਵਾਰ ਅਮਰ ਸਿੰਘ ਵਾਲੀਆ ਨੂੰ 267 ਵੋਟਾਂ ਪਈਆਂ ਹਨ। ਸਕੱਤਰ ਜਨਰਲ ਦੇ ਉਮੀਦਵਾਰ ਰਾਜਿੰਦਰ ਨਗਰਕੋਟੀ ਨੂੰ 339 ਵੋਟਾਂ ਪਈਆਂ ਅਤੇ ਰਾਕੇਸ਼ ਗੁਪਤਾ ਨੂੰ 234 ਵੋਟਾਂ ਪਈਆਂ, ਸਕੱਤਰ ਲਈ ਮਨਸਾ ਰਾਮ ਰਾਵਤ ਨੂੰ 298 ਵੋਟਾਂ ਅਤੇ ਰਾਜਿੰਦਰ ਧਵਨ ਨੂੰ 273 ਵੋਟਾਂ ਪਈਆਂ ਹਨ। ਸੰਯੁਕਤ ਸਕੱਤਰ-1 ਦੇ ਅਹੁਦੇ ਲਈ ਦੁਸ਼ਯੰਤ ਸਿੰਘ ਪੁੰਡੀਰ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ 309 ਵੋਟਾਂ ਅਤੇ ਵਿਰੋਧੀ ਯੁਵਰਾਜ ਕੌਸ਼ਲ ਨੂੰ 262 ਵੋਟਾਂ ਪਈਆਂ। ਸੰਯੁਕਤ ਸਕੱਤਰ-2 ਦੇ ਅਹੁਦੇ ਲਈ ਉਮੀਦਵਾਰ ਕਰਨੈਲ ਸਿੰਘ ਰਾਣਾ 319 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਵਿਰੋਧੀ ਕੁਲਜਿੰਦਰ ਸੂਦ ਨੂੰ 253 ਵੋਟਾਂ ਪਈਆਂ। ਇਸੇ ਤਰ੍ਹਾਂ ਖਜ਼ਾਨਚੀ ਦੇ ਅਹੁਦੇ ਲਈ ਉਮੇਸ਼ ਸ਼ਰਮਾ ਚੁਣੇ ਗਏ, ਜਿਨ੍ਹਾਂ ਨੂੰ 316 ਵੋਟਾਂ ਪਈਆਂ ਜਦਕਿ ਵਿਰੋਧੀ ਰਮਨਜੀਤ ਸਿੰਘ ਨੂੰ 256 ਵੋਟਾਂ ਮਿਲੀਆਂ।