ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਰਤੀ ਜਨਤਾ ਪਾਰਟੀ ’ਤੇ ਦੋਸ਼ ਲਾਇਆ ਕਿ ਉਹ ਸੂਬੇ ਵਿੱਚ ਬੰਗਾਲੀਆਂ ਤੇ ਗ਼ੈਰ-ਬੰਗਾਲੀਆਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਅੱਜ ਇੱਥੋਂ ਦੇ ਹਿੰਦੀ ਬੋਲਦੇ ਇਲਾਕੇ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸੀ। ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਲਈ ਕੁਝ ਵੀ ਕਰਨ ਨੂੰ ਤਿਆਰ ਹੈ ਪਰ ਭਾਜਪਾ ਨੂੰ ਬੰਗਾਲ ’ਚ ਆਉਣ ਦੀ ਇਜਾਜ਼ਤ ਨਹੀਂ ਦੇਵੇਗੀ। ਬੈਨਰਜੀ ਨੇ ਕਿਹਾ, ‘ਭਾਜਪਾ ਹੁਣ ਬੰਗਾਲੀਆਂ ਤੇ ਗ਼ੈਰ-ਬੰਗਾਲੀਆਂ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਉਨ੍ਹਾਂ ਨੂੰ ਪੁਰਾਣੀ ਹਿੰਦੂ-ਮੁਸਲਮਾਨ ਸਿਆਸਤ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਬਾਹਰੀ ਲੋਕਾਂ ਨੂੰ ਪੱਛਮੀ ਬੰਗਾਲ ’ਚ ਲਿਆ ਰਹੀ ਹੈ।
-ਪੀਟੀਆਈ