ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਰੁਜ਼ਗਾਰ ਪ੍ਰਾਪਤੀ ਲਈ ਇੱਥੇ ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਸੁਰਿੰਦਰਪਾਲ ਦੀ ਸਿਹਤ ਜ਼ਿਆਦਾ ਵਿਗੜਦੀ ਦੇਖ ਕੇ ਪੰਜਾਬ ਸਰਕਾਰ ਨੇ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਵਫ਼ਦ ਨੂੰ ਭਲਕੇ ਪਹਿਲੀ ਜੁਲਾਈ ਨੂੰ ਪੈਨਲ ਬੈਠਕ ਲਈ ਮੁਹਾਲੀ ਸੱਦਿਆ ਹੈ। ਉਂਜ ਸੁਰਿੰਦਰਪਾਲ ਦਾ ਸੰਘਰਸ਼ ਅੱਜ 102ਵੇਂ ਦਿਨ ਅਤੇ ਮਰਨ ਵਰਤ 11ਵੇਂ ਦਿਨ ਵੀ ਜਾਰੀ ਰਿਹਾ।