ਨਵੀਂ ਦਿੱਲੀ, 14 ਅਕਤੂਬਰ
ਭਾਰਤ ਦੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਜਸਟਿਸ ਹੇਮੰਤ ਗੁਪਤਾ ਜੋ ਕਿ 16 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ, ਹਮੇਸ਼ਾ ਤੋਂ ਸੰਸਥਾ ਲਈ ‘ਮਹਾਨ ਸੰਪਤੀ’ ਰਹੇ ਹਨ।
ਚੀਫ ਜਸਟਿਸ ਉਸ ਬੈਂਚ ਦੀ ਪ੍ਰਧਾਨਗੀ ਕਰ ਰਹੇ ਸਨ ਜਿਸ ਵਿੱਚ ਜਸਟਿਸ ਗੁਪਤਾ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਸਟਿਸ ਗੁਪਤਾ ਨੇ ਹਮੇਸ਼ਾ ਹਰ ਉਸ ਮਾਮਲੇ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਸਭ ਤੋਂ ਵਧੀਆ ਫੈਸਲਾ ਸੁਣਾਉਣ ਲਈ ਕਿਹਾ ਗਿਆ। -ਪੀਟੀਆਈ