ਮੁੰਬਈ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਪ੍ਰਭਾਸ ਨੇ ਅੱਜ ਇੱਥੇ ਐਲਾਨ ਕੀਤਾ ਕਿ ਉਸ ਦੀ ਫਿਲਮ ‘ਰਾਧੇ ਸ਼ਿਆਮ’ ਮਕਰ ਸਕਰਾਂਤੀ ਅਤੇ ਪੋਂਗਲ ਦੇ ਤਿਉਹਾਰ ਮੌਕੇ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਅਗਲੇ ਸਾਲ 14 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਪੂਜਾ ਹੈਗੜੇ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ ਅਤੇ ਰਾਧਾ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਨ ਹੇਠ ਬਣੀ ਹੈ। ਅਦਾਕਾਰ ਪ੍ਰਭਾਸ ਨੇ ਫਿਲਮ ਦੇ ਰਿਲੀਜ਼ ਹੋਣ ਦੀ ਮਿਤੀ ਬਾਰੇ ਇੰਸਟਾਗ੍ਰਾਮ ’ਤੇ ਇੱਕ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਉਡੀਕ ਨਹੀਂ ਹੋ ਰਹੀ ਕਿ ਤੁਸੀਂ ਮੇਰੀ ਰੁਮਾਂਟਿਕ ਫਿਲਮ ਦੇਖੋ…#ਰਾਧੇਸ਼ਿਆਮ, ਜੋ ਦੁਨੀਆ ਭਰ ਵਿੱਚ 14 ਜਨਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ!’’ ਕਈ ਭਾਸ਼ਾਵਾਂ ਵਿੱਚ ਬਣੀ ਇਸ ਫਿਲਮ ਵਿੱਚ ਭਾਗਿਆਸ਼੍ਰੀ, ਮੁਰਲੀ ਸ਼ਰਮਾ, ਸਚਿਨ ਖੇੜੇਕਰ, ਪ੍ਰਿਯਾਦਰਸ਼ੀ, ਸਾਸ਼ਾ ਚੇਤਰੀ, ਕੁਨਾਲ ਰੋਏ ਕਪੂਰ ਅਤੇ ਸਾਥੀਅਨ ਨੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਇਹ ਫਿਲਮ 30 ਜੁਲਾਈ ਨੂੰ