ਨਵੀਂ ਦਿੱਲੀ, 28 ਜਨਵਰੀ
ਟਾਟਾ ਟਰੱਸਟਜ਼ ਵੱਲੋਂ ਜਾਰੀ ਕੀਤੀ ਗਈ ਸਾਲ 2000 ਦੀ ਰਿਪੋਰਟ ਅਨੁਸਾਰ ਲੋਕਾਂ ਨੂੰ ਨਿਆਂ ਦੇਣ ਦੇ ਮਾਮਲੇ ’ਚ ਮਹਾਰਾਸ਼ਟਰ ਨੂੰ ਸਾਰੇ ਸੂਬਿਆਂ ’ਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ। ਇਸ ਮਗਰੋਂ ਤਾਮਿਲ ਨਾਡੂ, ਤਿਲੰਗਾਨਾ, ਪੰਜਾਬ ਤੇ ਕੇਰਲਾ ਦਾ ਨਾਂ ਆਉਂਦਾ ਹੈ। ਛੋਟੇ ਸੂਬਿਆਂ (ਜਿਨ੍ਹਾਂ ਦੀ ਆਬਾਦੀ ਇੱਕ ਕਰੋੜ ਤੋਂ ਘੱਟ ਹੈ) ’ਚੋਂ ਤ੍ਰਿਪੁਰਾ ਦਾ ਪਹਿਲਾ ਸਥਾਨ ਹੈ ਤੇ ਉਸ ਤੋਂ ਬਾਅਦ ਸਿੱਕਮ ਤੇ ਗੋਆ ਦਾ ਨਾਂ ਹੈ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਮਬੀ ਲੋਕੁਰ ਨੇ ਰਿਪੋਰਟ ’ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਦੇਸ਼ ਵਿੱਚ ਸਿਰਫ਼ 29 ਫੀਸਦ ਮਹਿਲਾ ਜੱਜ ਹਨ। -ਪੀਟੀਆਈ