ਪੱਤਰ ਪ੍ਰੇਰਕ
ਪੱਟੀ, 12 ਅਕਤੂਬਰ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵੱਲੋਂ ਬਿਜਲੀ ਸਪਲਾਈ ਸਬੰਧੀ ਬੀਤੇ ਕੱਲ੍ਹ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪਾਵਰਕੌਮ ਦੇ ਮੰਡਲ ਦਫ਼ਤਰ ਪੱਟੀ ਅੱਗੇ ਰੋਸ ਧਰਨਾ ਦਿੱਤਾ ਗਿਆ ਸੀ। ਜਥੇਬੰਦੀ ਦੇ ਆਗੂ ਸੋਹਣ ਸਿੰਘ ਸਭਰਾ, ਸੁਖਵੰਤ ਸਿੰਘ, ਕਾਰਜ ਸਿੰਘ ਘਰਿਆਲਾ ਆਦਿ ਨੇ ਆਗੂਆਂ ਦੀ ਅੱਜ ਇਸ ਮਾਮਲੇ ਸਬੰਧੀ ਐੱਸਡੀਐੱਮ ਪੱਟੀ ਰਾਜੇਸ਼ ਕੁਮਾਰ ਦੀ ਮੌਜੂਦਗੀ ਅੰਦਰ ਪਾਵਰਕੌਮ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਹੋਈ। ਕਿਸਾਨ ਆਗੂਆਂ ਨੇ ਮੀਟਿੰਗ ਸਬੰਧੀ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਥੇਬੰਦੀ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਇੱਕ ਹਫ਼ਤੇ ਦੇ ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਤੇ ਪ੍ਰਸ਼ਾਸਨ ਦੇ ਮਾੜੇ ਰਵੱਈਏ ਨੂੰ ਜਥੇਬੰਦੀ ਕਦੇ ਸਹਿਣ ਨਹੀਂ ਕਰੇਗੀ ਅਤੇ ਜੇਕਰ ਪ੍ਰਸ਼ਾਸਨ ਸੱਤਾਧਾਰੀ ਲੋਕਾਂ ਦੇ ਇਸ਼ਾਰਿਆਂ ਤਹਿਤ ਜਵਾਬਦੇਹ ਬਣ ਕੇ ਕੰਮ ਨਾ ਕੀਤਾ ਤਾਂ ਜਥੇਬੰਦੀ ਪ੍ਰਸ਼ਾਸਨ ਖ਼ਿਲਾਫ਼ ਸਖਤ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕਰੇਗੀ।