ਖੰਨਾ: ਇੱਥੋਂ ਨੇੜਲੇ ਪਿੰਡ ਮਾਨੂੰਪੁਰ ਵਿੱਚ ਵਿਸ਼ਵ ਮੈਂਟਲ ਹੈਲਥ ਦਿਵਸ ਨੂੰ ਸਮਰਪਿਤ ਮਾਨਸਿਕ ਰੋਗਾਂ ਤੋਂ ਬਚਾਅ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਾਇਆ ਗਿਆ। ਡਾ. ਦੱਤ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜ਼ਿੰਦਗੀ ਦੀ ਭੱਜ ਦੌੜ ਵਿਅਕਤੀ ਅੰਦਰ ਤਣਾਅ ਪੈਦਾ ਕਰ ਰਹੀ ਹੈ, ਜੇ ਤਣਾਅ ਲੰਬੇ ਸਮੇਂ ਤੱਕ ਰਹੇ ਤਾਂ ਇਹ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਹਾਈਪਰਟੇਸ਼ਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਬੇਚੈਨੀ, ਚਿੜਚਿੜਾਪਨ, ਨੀਂਦ ਘੱਟ ਆਉਣਾ, ਗੁੱਸਾ ਆਉਣਾ, ਕੰਨਾਂ ’ਚੋਂ ਅਵਾਜ਼ਾਂ ਆਉਣੀਆਂ, ਯਾਦ ਸ਼ਕਤੀ ਘਟਣਾ ਆਦਿ ਮਾਨਸਿਕ ਰੋਗਾਂ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗੀਆਂ ਨੂੰ ਸਮੇਂ ਸਿਰ ਡਾਕਟਰ ਦੀ ਸਲਾਹ ਨਾਲ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਮਹਿਤਾ, ਅਮਿਤ ਕੁਮਾਰ, ਬੀਨਾ ਰਾਣੀ, ਰਣਜੀਤ ਕੌਰ, ਰੁਪਿੰਦਰ ਕੌਰ ਅਤੇ ਜਸਵੀਰ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ