ਲੰਡਨ: ਬਰਤਾਨੀਆ ਦੇ ਮਿਡਲੈਂਡਜ਼ ਖੇਤਰ ਦੇ ਇੱਕ ਸਕੂਲ ਦੀ ਕਲਾਸ ’ਚ ਪੈਗੰਬਰ ਮੁਹੰਮਦ ਦਾ ਇਤਰਾਜ਼ਯੋਗ ਕਾਰਟੂਨ ਦਿਖਾਉਣ ਦੇ ਮਾਮਲੇ ’ਚ ਸਕੂਲ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਬਰਤਾਨੀਆ ਨੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਮਕੀਆਂ ਦਿੱਤੇ ਜਾਣ ਤੇ ਰੋਸ ਮੁਜ਼ਾਹਰਾ ਕੀਤੇ ਜਾਣ ਨੂੰ ਨਾ ਸਵੀਕਾਰ ਕਰਨ ਯੋਗ ਘਟਨਾ ਕਰਾਰ ਦਿੱਤਾ ਹੈ। ਇਸ ਹਫ਼ਤੇ ਦੀ ਸ਼ੁਰੂਆਤ ’ਚ ਪੱਛਮੀ ਯਾਰਕਸ਼ਾਇਰ ਦੇ ਬੈਟਲੇ ਗਰਾਮਰ ਸਕੂਲ ’ਚ ਅਧਿਆਪਕ ਨੇ ਇਹ ਤਸਵੀਰ ਦਿਖਾਈ ਸੀ ਜਿਸ ਮਗਰੋਂ ਸਕੂਲ ਦੇ ਬਾਹਰ ਮੁਜ਼ਾਹਰੇ ਸ਼ੁਰੂ ਹੋ ਗਏ। -ਪੀਟੀਆਈ