ਪੱਤਰ ਪ੍ਰੇਰਕ
ਭਵਾਨੀਗੜ੍ਹ, 25 ਜਨਵਰੀ
ਪਿੰਡ ਸੰਘਰੇੜੀ ਵਿੱਚ ਹਲਕਾ ਇੰਚਾਰਜ ਸੁਨਾਮ ਦਾਮਨ ਥਿੰਦ ਬਾਜਵਾ ਵੱਲੋਂ ਪਿੰਡ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜੋ ਵਿਕਾਸ ਕਾਰਜ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਹੋਏ ਹਨ ਜਾਂ ਚੱਲ ਰਹੇ ਹਨ, ਸਾਰੇ ਹੀ ਕਾਬਲੇ ਤਾਰੀਫ ਹਨ। ਇਸ ਮੌਕੇ ਪਿੰਡ ਦੇ ਸਰਪੰਚ ਚਤਵੰਤ ਸਿੰਘ ਨੇ ਸ਼ੁਰੂ ਹੋਏ ਕੰਮਾਂ ਬਾਰੇ ਦੱਸਿਆ ਕਿ ਅੱਜ ਦਾਮਨ ਥਿੰਦ ਬਾਜਵਾ ਦੇ ਯਤਨਾਂ ਸਦਕਾ ਪਿੰਡ ਸੰਘਰੇੜੀ ਵਿੱਚ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਆਦਿ ਦੇ ਕੰਮ ਸ਼ੁਰੂ ਕਰ ਦਿੱਤੇ ਹਨ।