ਹੈਦਰਾਬਾਦ: ਨਿਰਦੇਸ਼ਕ ਨਿਸ਼ੀਕਾਂਤ ਕਾਮਤ (50) ਨੂੰ ਜਿਗਰ ਸਬੰਧੀ ਰੋਗਾਂ ਦੇ ਇਲਾਜ ਲਈ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ‘ਮੁੰਬਈ ਮੇਰੀ ਜਾਨ’, ‘ਦ੍ਰਿਸ਼ਯਮ’ ਅਤੇ ‘ਮਦਾਰੀ’ ਜਿਹੀਆਂ ਫਿਲਮਾਂ ਲਈ ਜਾਣੇ ਜਾਂਦੇ ਕਾਮਤ ਨੂੰ 31 ਜੁਲਾਈ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਊਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਹਸਪਤਾਲ ਦੇ ਪ੍ਰਸ਼ਾਸਨ ਨੇ ਕਾਮਤ ਦੀ ਸਿਹਤ ਬਾਰੇ ਚੁੱਪ ਵੱਟੀ ਹੋਈ ਹੈ ਪਰ ਨਿਰਦੇਸ਼ਕ ਦੇ ਕਰੀਬੀ ਸੂਤਰ ਨੇ ਦੱਸਿਆ, ‘‘ਕਾਮਤ ਨੂੰ ਕੁਝ ਸਮੇਂ ਤੋਂ ਜਿਗਰ ਦਾ ਕੈਂਸਰ ਹੈ।’’ ਊਨ੍ਹਾਂ ਕਿਹਾ, ‘‘ਊਹ ਹੈਦਰਾਬਾਦ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਹਨ।’’ -ਪੀਟੀਆਈ