ਨਿਊ ਯਾਰਕ, 9 ਸਤੰਬਰ
ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ‘ਬੋਇੰਗ’ ਨੂੰ ਬੰਦ ਹੋਏ ‘737 ਮੈਕਸ’ ਜਹਾਜ਼ਾਂ ਲਈ ਸਾਲ ਦਾ ਪਹਿਲਾ ਆਰਡਰ ਮਿਲਿਆ ਹੈ, ਪਰ ਹੁਣ ਕੰਪਨੀ ਦੇ ਹੋਰ ਜਹਾਜ਼ਾਂ ਵਿਚ ਤਕਨੀਕੀ ਨੁਕਸ ਸਾਹਮਣੇ ਆਇਆ ਹੈ। ਇਸ ਨਾਲ ਮਹਾਮਾਰੀ ਦੌਰਾਨ ਕੰਪਨੀ ਵੱਲੋਂ ਉੱਭਰਨ ਲਈ ਕੀਤਾ ਜਾ ਰਿਹਾ ਸੰਘਰਸ਼ ਹੋਰ ਔਖਾ ਹੋ ਗਿਆ ਹੈ। ਕਰੋਨਾਵਾਇਰਸ ਦੌਰਾਨ ਨਵੇਂ ਜਹਾਜ਼ਾਂ ਦੀ ਮੰਗ ਘਟੀ ਹੋਈ ਹੈ। ਕੰਪਨੀ ਨੇ ਕਿਹਾ ਹੈ ਕਿ 787 ਦੇ ਪਿਛਲੇ ਹਿੱਸੇ ਵਿਚ ਆਈ ਖ਼ਰਾਬੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸਾਹਮਣੇ ਆਇਆ ਹੈ ਕਿ ਟੁਕੜਿਆਂ ਨੂੰ ਕਾਫ਼ੀ ਜ਼ਿਆਦਾ ਘੁੱਟ ਕੇ ਜੋੜਿਆ ਗਿਆ ਹੈ। ਇਸ ਨਾਲ ਪੁਰਜ਼ੇ ਸਮੇਂ ਨਾਲੋਂ ਪਹਿਲਾਂ ਖ਼ਰਾਬ ਹੋ ਸਕਦੇ ਹਨ ਜਿਸ ਨੂੰ ‘ਹੌਰੀਜ਼ੌਂਟਲ ਸਟੈਬਲਾਈਜ਼ਰ’ ਕਿਹਾ ਜਾਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਨਵੇਂ 1000 ਜਹਾਜ਼ਾਂ ਵਿਚੋਂ 893 ਦਾ ਨਿਰਮਾਣ ਪ੍ਰਭਾਵਿਤ ਹੋ ਸਕਦਾ ਹੈ। ਕੰਪਨੀ ਦੇ ਬੁਲਾਰੇ ਪੀਟਰ ਪੇਦਰਾਜ਼ਾ ਨੇ ਕਿਹਾ ਕਿ ਹਾਲ ਹੀ ਵਿਚ ਬਣਾਏ ਗਏ ਨਵੇਂ 787 ਜਹਾਜ਼ਾਂ ਦਾ ਨਿਰੀਖ਼ਣ ਕੀਤਾ ਗਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਅਥਾਰਿਟੀ (ਐਫਡੀਏ) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-ਏਪੀ