ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੇ ਮਹਾਰਾਜ ਨਗਰ ਵਾਸੀ ਸਤਪਾਲ ਸ਼ਰਮਾ ਅਤੇ ਉਸ ਦੇ ਭਰਾ ਰਾਜੇਸ਼ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਨੇ ਕਿਰਾਏਦਾਰ ਦਾ ਸਾਮਾਨ ਖੁਰਦ ਬੁਰਦ ਕਰਕੇ ਦੁਕਾਨ ਕਿਸੇ ਹੋਰ ਨੂੰ ਕਿਰਾਏ ’ਤੇ ਦੇ ਦਿੱਤੀ ਹੈ। ਇਸ ਸਬੰਧੀ ਬੈਂਕ ਕਲੋਨੀ ਹੈਬੋਵਾਲ ਵਾਸੀ ਧੀਰਜ ਚੌਹਾਨ ਨੇ ਦੱਸਿਆ ਹੈ ਕਿ ਉਸ ਨੇ 6 ਸਾਲ ਪਹਿਲਾਂ ਸਤਪਾਲ ਸ਼ਰਮਾ ਤੋਂ ਕਿਰਾਏ ’ਤੇ ਦੁਕਾਨ ਲਈ ਸੀ। ਪਿਛਲੇ ਦਿਨੀਂ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਉੱਥੇ ਨਾਮਲੂਮ ਵਿਅਕਤੀ ਬੈਠੇ ਸਨ। ਧੀਰਜ ਨੇ ਦੱਸਿਆ ਕਿ ਦੁਕਾਨ ਮਾਲਕ ਨੇ ਦੁਕਾਨ ਦਾ ਤਾਲਾ ਤੋੜ ਕੇ ਉਸ ਵਿਚ ਪਿਆ ਸਾਮਾਨ ਖੁਰਦ ਬੁਰਦ ਕਰ ਦਿੱਤਾ ਹੈ ਜਿਸ ਵਿੱਚ ਇੱਕ ਏਅਰ ਕੰਡੀਸ਼ਨਰ, ਫਰਿੱਜ, ਕੰਪਿਊਟਰ, 18-20 ਕੁਰਸੀਆਂ, ਇੱਕ ਵੱਡੀ ਚੇਅਰ, ਦੋ ਵੱਡੇ ਟੇਬਲ, ਅਲਮਾਰੀ, ਜ਼ਰੂਰੀ ਦਸਤਾਵੇਜ਼, ਜੀਐੱਸਟੀ ਨਾਲ ਸਬੰਧਤ ਕਾਗਜ਼ ਪੱਤਰ ਆਦਿ ਸੀ। ਜਾਂਚ ਅਧਿਕਾਰੀ ਤਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਸਤਪਾਲ ਸ਼ਰਮਾ ਅਤੇ ਰਾਜੇਸ਼ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ