ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਅਗਸਤ
ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚੇ ਦੀ ਨਵਨਿਯੁਕਤ ਸੂਬਾ ਉਪ ਪ੍ਰਧਾਨ ਨੀਤੀ ਤਲਵਾੜ ਦਾ ਅੱਜ ਇੱਥੇ ਵਿਕਾਸ ਸੇਵਾ ਸੰਮਤੀ ਨੇ ਸਨਮਾਨ ਕੀਤਾ। ਸੰਸਥਾ ਦੇ ਪ੍ਰਧਾਨ ਮਦਨ ਲਾਲ ਸੈਣੀ ਨੇ ਕਿਹਾ ਕਿ ਨੀਤੀ ਤਲਵਾੜ ਨੇ ਜਿੱਥੇ ਕੌਂਸਲਰ ਵਜੋਂ ਆਪਣੇ ਵਾਰਡ ਅੰਦਰ ਵਿਕਾਸ ਕਾਰਜ ਕਰਵਾਏ ਉੱਥੇ ਭਾਜਪਾ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਊਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਮੋਰਚੇ ਦੀ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ।ਨੀਤੀ ਤਲਵਾੜ ਨੇ ਸੰਮਤੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ, ਸ਼ਿਵ ਪਰਾਸ਼ਰ, ਰਾਜੀਵ ਸੈਣੀ, ਨਰੇਸ਼ ਕੁਮਾਰ ਸਾਬਾ ਆਦਿ ਮੌਜੂਦ ਸਨ।