ਨਵੀਂ ਦਿੱਲੀ, 9 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਪਿਛਲੇ ਛੇ ਸਾਲਾਂ ਵਿਚ ਗਰੀਬਾਂ ਲਈ ਜਿੰਨੇ ਕੰਮ ਕੀਤੇ ਗਏ ਹਨ ਉੰਨੇ ਇਸ ਤੋਂ ਪਹਿਲਾਂ ਕਦੇ ਨਹੀਂ ਹੋਏ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਮੱਧ ਪ੍ਰਦੇਸ਼ ਦੇ ਰੇਹੜੀ ਵਾਲਿਆਂ ਨਾਲ ਸੰਵਾਦ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਦੇਸ਼ ਵਾਸੀ ਦੀ ਜ਼ਿੰਦਗੀ ਆਸਾਨ ਕੀਤੀ ਜਾਵੇ ਤੇ ਉਹ ਸਵੈ-ਨਿਰਭਰ ਹੋ ਸਕਣ।