ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 25 ਅਗਸਤ
ਪਿੰਡ ਝੁੱਗੇ ਫੰਗੀਆਂ ਨਾਲ ਸਬੰਧਤ ਇਕ ਬਜ਼ੁਰਗ ਜੋੜਾ ਬਹੁਤ ਹੀ ਖਸਤਾ ਹਾਲ ਕੱਚੇ ਮਕਾਨ ’ਚ ਰਹਿ ਰਹੇ ਰਿਹਾ ਹੈ ਜੋ ਕਦੇ ਵੀ ਹੇਠਾਂ ਡਿੱਗ ਸਕਦਾ ਹੈ। ਜਾਣਕਾਰੀ ਦਿੰਦੇ ਹੋਏ ਜੀਤ ਸਿੰਘ ਤੇ ਲਾਲੋ ਬਾਈ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸਨੇ ਦੱਸਿਆ ਕਿ ਉਸਦੀ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਸਦੀ ਹੈਸੀਅਤ ਨਹੀਂ ਕਿ ਪੱਕਾ ਕਮਰਾ ਤਿਆਰ ਕਰ ਲਵੇ। ਉਸਨੇ ਦੱਸਿਆ ਕਿ ਉਸਦਾ ਦਾ ਇਕ ਬੇਟਾ ਵੀ ਨਾਲ ਰਹਿੰਦਾ ਹੈ ਪਰ ਪਿਛਲੇ ਦਿਨਾਂ ਤੋਂ ਕੰਮ-ਕਾਜ ਕਾਫੀ ਠੱਪ ਪਏ ਹਨ ਅਤੇ ਕਦੇ ਦਿਹਾੜੀ ਲੱਗਦੀ ਹੈ ਅਤੇ ਕਦੇ ਉਸਨੂੰ ਖਾਲੀ ਹੱਥ ਆਉਣਾ ਪੈਂਦਾ ਹੈ। ਬਜ਼ੁਰਗ ਜੋੜੇ ਨੇ ਦੱਸਿਆ ਕਿ ਪੱਕੇ ਮਕਾਨਾਂ ਸਬੰਧੀ ਉਨ੍ਹਾਂ ਦੇ ਫਾਰਮ ਵੀ ਭਰੇ ਗਏ ਸਨ ਪਰ ਅਜੇ ਤੱਕ ਕੋਈ ਵੀ ਰਾਸ਼ੀ ਉਨ੍ਹਾਂ ਨੂੰ ਨਹੀਂ ਮਿਲੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ। ਪਿੰਡ ਦੇ ਸਰਪੰਚ ਸੁਭਾਸ਼ ਸਿੰਘ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੇ ਫਾਰਮ ਪਾਸ ਹੋਣਗੇ, ਉਦੋਂ ਇਨ੍ਹਾਂ ਤੱਕ ਵੀ ਪੱਕੇ ਮਕਾਨ ਦੀ ਸਹੂਲਤ ਪਹੁੰਚੇਗੀ।
ਡਿੱਗੀ ਛੱਤ ਦੇ ਝੋਰੇ ’ਚ ਬਿਨਾਂ ਇਲਾਜ ਦੇ ਤੁਰ ਗਈ ਹਰਪਾਲ ਕੁਰ……
ਲੰਬੀ (ਇਕਬਾਲ ਸ਼ਾਂਤ): ਇੱਥੇ ਪਿੰਡ ਕਿੱਲਿਆਂਵਾਲੀ ਵਿੱਚ ਬਜ਼ੁਰਗ ਰਿਕਸ਼ਾ ਚਾਲਕ ਹੁਕਮਤੇਜ਼ ਦੀ ਬਿਮਾਰ ਪਤਨੀ ਹਰਪਾਲ ਕੌਰ ਬਿਨਾਂ ਇਲਾਜ ਦੇ ਡਿੱਗੀ ਹੋਈ ਛੱਤ ਹੇਠਾਂ ਬੀਤੀ ਰਾਤ ਗਰੀਬਾਂ ਲਈ ਬਹੁਕਰੋੜੀ ਯੋਜਨਾਵਾਂ ਵਾਲੇ ਲੋਕਤੰਤਰ ਨੂੰ ਅਲਵਿਦਾ ਆਖ ਗਈ। ਇਕਲੌਤੇ ਕਮਰੇ ਦੀ ਡਿੱਗੀ ਛੱਤ ਦੇ ਹਉਕੇ ਨੇ ਹਰਪਾਲ ਕੌਰ ਨੂੰ ਵਕਤ ਤੋਂ ਪਹਿਲਾਂ ਹੁਕਮਤੇਜ਼ ਤੋਂ ਖੋਹ ਲਿਆ। ਬੀਤੇ ਦਿਨ ਕਮਰੇ ਦੀ ਛੱਤ ਡਿੱਗਣ ਮਗਰੋਂ ਹਰਪਾਲ ਕੌਰ ਛੱਤ ਵੱਲ ਹੱਥ ਕਰਕੇ ਸਹਿਕ ਰਹੀ ਸੀ। ਅੱਜ ਪਿੰਡ ਵਾਸੀ ਡਾਕਟਰ ਹਰਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਹ ਹਰਪਾਲ ਕੌਰ ਦੀ ਜਾਂਚ ਕਰਕੇ ਆਇਆ ਸੀ, ਅੱਜ ਸਵੇਰੇ ਪਤਾ ਲੱਗਿਆ ਤਿੰਨ ਵਜੇ ਹਰਪਾਲ ਕੌਰ ਮੁੱਕ ਗਈ।