ਨਵੀਂ ਦਿੱਲੀ, 2 ਸਤੰਬਰ
ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਨੈੱਟਫਲਿਕਸ ਫਿਲਮ ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ ਦੇ ਟੈਲੀਕਾਸਟ ’ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ। ਕੇਂਦਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਇਹ ਫਿਲਮ ਭਾਰਤੀ ਹਵਾਈ ਸੈਨਾ ਦੇ ਅਕਸ ਨੂੰ ਸੱਟ ਮਾਰ ਰਹੀ ਹੈ। ਜਸਟਿਸ ਰਾਜੀਵ ਸ਼ਕਧਰ ਨੇ ਕੇਂਦਰ ਨੂੰ ਪੁੱਛਿਆ ਕਿ ‘ਓਵਰ ਦਿ ਟਾਪ’ (ਓਟੀਟੀ) ਸਟੇਜ ‘ਤੇ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਉਹ ਅਦਾਲਤ ’ਚ ਕਿਉਂ ਨਹੀਂ ਪਹੁੰਚੇ। ਇਹ ਵੀ ਕਿਹਾ ਕਿ ਹੁਣ ਕੋਈ ਹੁਕਮ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਫਿਲਮ ਨੂੰ ਪ੍ਰਦਰਸ਼ਤ ਕੀਤਾ ਜਾ ਚੁੱਕਿਆ ਹੈ।