ਪੱਤਰ ਪ੍ਰੇਰਕ
ਭਦੌੜ, 8 ਸਤੰਬਰ
ਇੱਥੇ ਇਕ ਔਰਤ ਨੇ ਪਤੀ ਤੋਂ ਤੰਗ ਆ ਕੇ ਆਤਮਦਾਹ ਕਰ ਲਿਆ।
ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਪ੍ਰੀਤ ਕੌਰ (35) ਨੂੰ ਉਸ ਦਾ ਪਤੀ ਲਖਵੀਰ ਸਿੰਘ ਵਾਸੀ ਭਦੌੜ ਹਮੇਸ਼ਾਂ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਸ ਤੋਂ ਦੁਖੀ ਹੋ ਕੇ ਪ੍ਰੀਤ ਕੌਰ ਨੇ ਆਪਣੇ ’ਤੇ ਤੇਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਮਲਕੀਤ ਸਿੰਘ ਵਾਸੀ ਸਰਵਾਲੀ ਜ਼ਿਲ੍ਹਾ ਮੁਕਤਸਰ ਦੇ ਬਿਆਨਾਂ ਦੇ ਆਧਾਰ ’ਤੇ ਲਖਵੀਰ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ