ਰਵੇਲ ਸਿੰਘ ਭਿੰਡਰ
ਪਟਿਆਲਾ, 8 ਸਤੰਬਰ
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰ ਦੇ ਵਪਾਰੀਆਂ ਦੇ ਰੋਹ ਅੱਗੇ ਸਰਕਾਰ ਨੂੰ ਆਖ਼ਰ ਝੁਕਣਾ ਪਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੌਕਡਾਊਨ ਇੱਕ ਦਿਨ ਅਤੇ ਰੋਜ਼ਾਨਾ ਸ਼ਾਮ 9.30 ਵਜੇ ਤੋਂ ਸਵੇਰੇ 5.00 ਵਜੇ ਕਰਫਿਊੁ ਕਰ ਦਿੱਤਾ। ਸ਼ਹਿਰ ਦੇ ਵਪਾਰੀਆਂ ਨੇ ਇਸ ਸੰਘਰਸ਼ ਵਿਚ ਸਾਥ ਦੇਣ ਲਈ ਜੁਨੇਜਾ ਦਾ ਸਨਮਾਨਿਤ ਕੀਤਾ। ਇਸ ਮੌਕੇ ਕੰਵਲਜੀਤ ਸਿੰਘ ਭੋਲਾ,ਅਮਨਦੀਪ ਸਿੰਘ ਸਦਾਨਾ, ਮਨਦੀਪ ਸਿੰਘ ਨਾਰੰਗ,ਗੌਰਵ ਅਰੌੜਾ, ਹਿਮਾਂਸ਼ੂ ਵਰਮਾ, ਦੀਪਕ ਕੱਕੜ, ਹਰਪ੍ਰੀਤ ਸਿੰਘ, ਸਹਿਜਦੀਪ ਸਿੰਘ ਜੱਗੀ, ਗੁਰਪਿਆਰ ਜੱਗੀ, ਵਿਜੇ ਕੰਪਾਨੀ, ਸਤਨਾਮ ਗਿੰਨੀ, ਜਸਪ੍ਰੀਤ ਭਾਟੀਆ, ਵਿਨੀਤ ਬਾਂਸਲ, ਬੋਬੀ ਕੰਪਾਨੀ, ਹਰਵਿੰਦਰ ਟੀਟੂ, ਡਾ. ਦੁਖਭੰਜਨ ਸਿੰਘ, ਅਕਾਸ਼ ਬਾਕਸਰ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਮੁਨੀਸ਼ ਸਿੰਘੀ, ਰਾਜੇਸ਼ ਕਨੋਜੀਆ, ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਨਰਿੰਦਰ ਆਹੂਜਾ ਤੇ ਸ਼ਾਮ ਲਾਲ ਖੱਤਰੀ ਤੋਂ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ ਮੌਜੂਦ ਸਨ।
ਦੁਕਾਨਾਂ ਖੋਲ੍ਹਣ ਦੇ ਫ਼ੈਸਲੇ ਤੋਂ ਕਾਰੋਬਾਰੀ ਖੁਸ਼
ਘੱਗਾ (ਸ਼ਾਹਬਾਜ਼): ਪੰਜਾਬ ਸਰਕਾਰ ਵੱਲੋਂ ਲੌਕਡਾਊਨ ਹਟਾ ਕੇ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਸਮਾਂ ਸ਼ਾਮ 6.30 ਵਜੇ ਦੀ ਥਾਂ ਹੁਣ ਰਾਤ 9 ਵਜੇ ਕੀਤੇ ਜਾਣ ਦੇ ਫੈਸਲੇ ਕਾਰਨ ਇਲਾਕੇ ਦੇ ਛੋਟੇ ਵੱਡੇ ਸਾਰੇ ਕਾਰੋਬਾਰੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਸਖਤੀ ਕਾਰਨ ਉਨ੍ਹਾਂ ਦੇ ਕਾਰੋਬਾਰ ਉਤੇ ਬਹੁਤ ਮਾੜਾ ਅਸਰ ਪਿਆ ਹੈ। ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਮਹਾਮਾਰੀ ਦੇ ਇਸ ਔਖੇ ਵਕਤ ਵਿੱਚ ਜਿਸ ਦਾ ਪਰਿਵਾਰ ਠੀਕ ਹੈ, ਬੱਸ ਉਹੀ ਠੀਕ ਠਾਕ ਹੈ।