ਚੰਡੀਗੜ੍ਹ, 8 ਸਤੰਬਰ
‘ਦਿ ਇੰਡੀਅਨ ਜਰਨਲਿਸਟਸ ਯੂਨੀਅਨ’ (ਆਈਜੇਯੂ) ਨੇ ਲੇਹ ਨਾਲ ਸਬੰਧਤ ਸੀਨੀਅਰ ਪੱਤਰਕਾਰ ਅਤੇ ‘ਲੱਦਾਖ ਜਰਨਲਿਸਟਸ ਯੂਨੀਅਨ’ ਦੇ ਜਨਰਲ ਸਕੱਤਰ ਤਸੇਵਾਂਗ ਰਿਗਜ਼ਿਨ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਹੈ। ਸ੍ਰੀ ਰਿਗਜ਼ਿਨ ਨੂੰ ਉਨ੍ਹਾਂ ਦੇ ਫੇਸ ਗਰੁੱਪ ‘ਲੱਦਾਖ ਇਨ ਮੀਡੀਆ’ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲੱਦਾਖ ਦੇ ਲੋਕ ਸਭਾ ਮੈਂਬਰ ਜਾਮਯਾਂਗ ਤਸੇਰਿੰਗ ਖ਼ਿਲਾਫ਼ ਪਾਈ ਪੋਸਟ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਈਜੇਯੂ ਦੇ ਪ੍ਰਧਾਨ ਕੇ. ਸ੍ਰੀਨਿਵਾਸ ਰੈੱਡੀ, ਸਕੱਤਰ ਜਨਰਲ ਅਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਬਲਵਿੰਦਰ ਸਿੰਘ ਜੰਮੂ ਨੇ ਇਸ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਇਸ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਰਿਗਜ਼ਿਨ ਖ਼ਿਲਾਫ਼ ਹੋਈ ਕਾਰਵਾਈ ਨੂੰ ਗ਼ੈਰਕਾਨੂੰਨੀ ਦੱਸਦਿਆਂ ਉਨ੍ਹਾਂ ਖ਼ਿਲਾਫ਼ ਦਰਜ ਕੇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। -ਟ.ਨ.ਸ.