ਸ੍ਰੀਨਗਰ, 17 ਅਗਸਤ
ਸੁਰੱਖਿਆ ਦਸਤਿਆਂ ਨੇ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਦਹਿਸ਼ਤਗਰਦਾਂ ਵੱਲੋਂ ਇਕ ਪੁਲ ਹੇਠਾਂ ਵਿਛਾਈ ਬਾਰੂਦੀ ਸੁਰੰਗ ਦਾ ਖੁਰਾ ਖੋਜ ਲਾ ਕੇ ਵੱਡੇ ਹਾਦਸੇ ਨੂੰ ਟਾਲ ਦਿੱਤਾ ਹੈ। ਪੁਲੀਸ ਮੁਤਾਬਕ ਦਹਿਸ਼ਤਗਰਦਾਂ ਨੇ ਪੁਲਵਾਮਾ ਵਿੱਚ ਤੁਜਾਂ ਪਿੰਡ ਨਜ਼ਦੀਕ ਪੁਲ ਹੇਠ ਬਾਰੂਦੀ ਸੁਰੰਗ ਵਿਛਾਈ ਸੀ, ਜਿਸ ਦਾ ਸੁਰੱਖਿਆ ਬਲਾਂ ਨੇ ਸਮੇਂ ਸਿਰ ਪਤਾ ਲਾ ਲਿਆ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਵਾਦੀ ਵਿੱਚ ਸੁਰੱਖਿਆ ਦਸਤਿਆਂ ਦੇ ਕਾਫ਼ਲਿਆਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਸੜਕਾਂ ਤੇ ਸ਼ਾਹਰਾਹਾਂ ’ਤੇ ਬਾਰੂਦੀ ਸੁਰੰਗਾਂ ਵਿਛਾ ਰਹੇ ਹਨ। ਦਹਿਸ਼ਤਗਰਦਾਂ ਦੇ ਇਨ੍ਹਾਂ ਨਾਪਾਕ ਇਰਾਦਿਆਂ ਨੂੰ ਅਸਫ਼ਲ ਬਣਾਉਣ ਲਈ ਸੁਰੱਖਿਆ ਬਲਾਂ ਵੱਲੋਂ ਸੂਹੀਆ ਕੁੱਤਿਆਂ ਤੇ ਇਲੈਕਟ੍ਰੋਨਿਕ ਯੰਤਰਾਂ ਦੀ ਮਦਦ ਲਈ ਜਾ ਰਹੀ ਹੈ। -ਆਈਏਐੱਨਐੱਸ