ਹੈਦਰਾਬਾਦ/ਰਾਏਪੁਰ: ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸੀਨੀਅਰ ਆਗੂ ਮੁਪੱਲਾ ਲਕਸ਼ਮਣ ਰਾਓ ਉਰਫ਼ ਗਣਪਤੀ ਵੱਲੋਂ ਤਿਲੰਗਾਨਾ ਪੁਲੀਸ ਕੋਲ ਆਤਮ ਸਮਰਪਣ ਦੀ ਪੇਸ਼ਕਸ਼ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਇਹ ਜਾਣਕਾਰੀ ਖੁਫੀਆ ਵਿਭਾਗ ਦੇ ਉੱਚ ਸੂਤਰਾਂ ਨੇ ਦਿੱਤੀ ਹੈ। ਸੂਤਰਾਂ ਅਨੁਸਾਰ ਗਣਪਤੀ ਨੇ ਤਿਲੰਗਾਨਾ ਰਾਸ਼ਟਰ ਸਮਿਤੀ ਦੇ ਆਗੂਆਂ ਰਾਹੀਂ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਕੋਲ ਆਪਣੇ ਸਮਰਪਣ ਦੀ ਪੇਸ਼ਕਸ਼ ਕੀਤੀ ਹੈ। ਇਹ ਕਮੇਟੀ ਮੁੱਖ ਮੰਤਰੀ ਦੇ ਕਾਫੀ ਨੇੜੇ ਦੱਸੀ ਜਾ ਰਹੀ ਹੈ। ਗਣਪਤੀ ਵੱਲੋਂ ਆਉਂਦੇ ਕੁਝ ਦਿਨਾਂ ਅੰਦਰ ਸਮਰਪਣ ਕੀਤਾ ਜਾ ਸਕਦਾ ਹੈ। ਗਣਪਤੀ ’ਤੇ ਸਰਕਾਰ ਨੇ ਡੇਢ ਕਰੋੜ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਸੂਤਰਾਂ ਅਨੁਸਾਰ ਗਣਪਤੀ ਨੇ ਆਪਣੀ ਖਰਾਬ ਸਿਹਤ ਕਾਰਨ ਸਮਰਪਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੂੰ ਦਮਾ, ਸ਼ੂਗਰ ਤੇ ਹੋਰ ਕਈ ਬਿਮਾਰੀਆਂ ਹੋਣ ਬਾਰੇ ਦੱਸਿਆ ਜਾ ਰਿਹਾ ਹੈ।