ਕੁਲਦੀਪ ਸਿੰਘ
ਚੰਡੀਗੜ੍ਹ, 8 ਸਤੰਬਰ
ਚੰਡੀਗੜ੍ਹ ਵਿੱਚ ਅੱਜ ਮਨੀਮਾਜਰਾ ਨਿਵਾਸੀ ਦੋ ਮਹੀਨੇ ਦੇ ਬੱਚੇ ਸਮੇਤ ਕੁੱਲ 377 ਵਿਅਕਤੀਆਂ ਨੂੰ ਕਰੋਨਾ ਦੀ ਲਾਗ ਲੱਗ ਗਈ ਜਦਕਿ ਪਿੰਡ ਹੱਲੋਮਾਜਰਾ ਵਿਖੇ ਕਰੋਨਾ ਪੀੜਤ 72 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। ਯੂ.ਟੀ. ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਆਏ ਨਵੇਂ ਕਰੋਨਾ ਮਰੀਜ਼ ਸੈਕਟਰ 3, 4, 5, 7, 8, 9, 11, 12, 15, 16, 17, 18, 19, 20, 21, 22, 23, 24, 25, 26, 27, 28, 29, 30, 32, 33, 34, 35, 37, 38, 38-ਵੈਸਟ, 39, 40, 41, 42, 43, 44, 45, 46, 47, 48, 49, 50, 51, 52, 55, 56, ਪੀ.ਜੀ.ਆਈ. ਕੈਂਪਸ, ਬਾਪੂ ਧਾਮ ਕਾਲੋਨੀ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਇਆ, ਮਨੀਮਾਜਰਾ, ਮੌਲੀ ਜਾਗਰਾਂ, ਰਾਏਪੁਰ ਖੁਰਦ, ਪਲਸੌਰਾ, ਰਾਮ ਦਰਬਾਰ, ਖੁੱਡਾ ਜੱਸੂ ਦੇ ਵਸਨੀਕ ਹਨ। ਅੱਜ ਠੀਕ ਹੋ ਚੁੱਕੇ 226 ਮਰੀਜ਼ਾਂ ਦਾ ਦਸ ਦਿਨਾ ਦਾ ਘਰੇਲੂ ਇਕਾਂਤਵਾਸ ਖ਼ਤਮ ਹੋ ਗਿਆ। ਨਵੇਂ ਕੇਸਾਂ ਨੂੰ ਮਿਲਾ ਕੇ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 6372 ਹੋ ਗਈ ਹੈ ਤੇ ਹੁਣ ਤੱਕ ਸ਼ਹਿਰ ’ਚ ਕਰੋਨਾ ਕਾਰਨ 75 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2334 ਹੈ।