ਖੇਤਰੀ ਪ੍ਰਤਨਿਧ
ਪਟਿਆਲਾ, 16 ਅਗਸਤ
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਜੇਲ ਵਿਭਾਗ ਨੂੰ ਦੋ ਰਾਸ਼ਟਰਪਤੀ ਮੈਡਲ ਪ੍ਰਦਾਨ ਕੀਤੇ ਗਏ ਹਨ। ਇਹ ਦੋਵੇਂ ਮੈਡਲ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਅਧਿਕਾਰੀਆਂ ਨੂੰ ਮਿਲੇ ਹਨ। ਪਟਿਆਲਾ ਸਥਿਤ ‘ਪੰਜਾਬ ਜੇਲ ਟ੍ਰੇਨਿੰਗ ਸਕੂਲ ਪਟਿਆਲਾ’ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੂੰ ‘ਪ੍ਰੈਜ਼ੀਡੈਂਟਸ ਕੁਰੈਕਸ਼ਨਲ ਸਰਵਿਸ ਮੈਡਲ ਫਾਰ ਡਿਸਟਿੰਗੂਇਸ਼ ਸਰਵਿਸ’ ਲਈ ਇਹ ਵਕਾਰੀ ਮੈਡਲ ਪ੍ਰਾਪਤ ਹੋਇਆ ਹੈ। ਜਦੋਂ ਕਿ ਦੂਜਾ ਮੈਡਲ ਇਸੇ ਟਰੇਨਿੰਗ ਸਕੂਲ ਦੇ ਡਰਿੱਲ ਇੰਸਟਰੱਕਟਰ ਇਕਬਾਲ ਸਿੰਘ ਨੂੰ ਮਿਲਿਆ ਹੈ।
ਆਰ.ਕੇ. ਸ਼ਰਮਾ ਨੂੰ 2006 ’ਚ ਵੀ ਰਾਸ਼ਟਰਪਤੀ ਮੈਡਲ ਮਿਲ ਚੁੱਕਾ ਹੈ। ਸ਼ਰਮਾ ਨੂੰ ਪੰਜਾਬ ਅਤੇ ਦੂਸਰੇ ਰਾਜਾਂ ਤੋਂ 15 ਕੁਮੈਂਡੇਸ਼ਨ ਅਤੇ 11 ਐਪਰੀਸੀਏਸ਼ਨ ਰੋਲ ਪੱਤਰਾਂ ਸਮੇਤ ਕਈ ਨਗ਼ਦ ਇਨਾਮ ਵੀ ਪ੍ਰਾਪਤ ਹੋ ਚੁੱਕੇ ਹਨ।