ਚੇਨੱਈ, 3 ਅਗਸਤ
ਸਿਵਾਗੰਗਾ ਤੋਂ ਲੋਕ ਸਭਾ ਮੈਂਬਰ ਤੇ ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਨਿਕਲ ਆਈ ਹੈ।
ਕਾਰਤੀ ਨੇ ਇਕ ਟਵੀਟ ’ਚ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ। ਕਾਰਤੀ ਨੇ ਟਵੀਟ ਕੀਤਾ, ‘ਮੈਂ ਅਜੇ ਹੁਣੇ ਕੋਵਿਡ ਲਈ ਪਾਜ਼ੇਟਿਵ ਪਾਇਆ ਗਿਆ ਹਾਂ। ਮੇਰੇ ਲੱਛਣ ਕਾਫ਼ੀ ਹਲਕੇ ਹਨ ਤੇ ਡਾਕਟਰਾਂ ਦੀ ਸਲਾਹ ਨਾਲ ਮੈਂ ਘਰ ਵਿੱਚ ਇਕਾਂਤਵਾਸ ਹਾਂ। ਮੈਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਮੈਡੀਕਲ ਪ੍ਰੋਟੋਕਾਲ ਦੀ ਪਾਲਣਾ ਕੀਤੇ ਜਾਣ ਦੀ ਅਪੀਲ ਕਰਦਾ ਹਾਂ।’