ਜੰਮੂ, 24 ਅਗਸਤ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਵਿੱਚ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਹਿਲਾ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮ੍ਰਿਤਕਾ ਦਾ ਪਤੀ ਅਤੇ ਦੋ ਨਾਬਾਲਗ ਧੀਆਂ ਜ਼ਖ਼ਮੀ ਹੋ ਗਈਆਂ।
ਪੁਲੀਸ ਅਨੁਸਾਰ ਐਤਵਾਰ ਦੀ ਸ਼ਾਮ ਸੰਘਣੀ ਧੁੰਦ ਕਾਰਨ ਕਾਰ ਬੇਕਾਬੂ ਹੋ ਕੇ 60 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਚਾਲਕ ਰਿਆਜ਼ ਅਹਿਮਦ (24) ਅਤੇ ਕਾਰ ਸਵਾਰ ਸਮੀਨਾ ਅਖ਼ਤਰ (28) ਦੀ ਮੌਤ ਹੋ ਗਈ। ਇਹ ਕਾਰ ਗੂਲ ਤੋਂ ਜੁੱਡਾ ਅਰਨਸ ਜਾ ਰਹੀ ਸੀ। ਸਮੀਨਾ ਦੇ ਪਤੀ ਮੁਹੰਮਦ ਸ਼ਕੀਲ ਅਤੇ ਦੋ ਧੀਆਂ ਮਾਇਰਾ (6) ਅਤੇ ਮੇਹਰ (8 ਮਹੀਨੇ) ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਾਇਆ ਗਿਆ ਹੈ। -ਪੀਟੀਆਈ