ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਗਸਤ
ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਵਲੋਂ ਬੋਰਡ ਦੇ ਫਲੈਟਾਂ ਵਿੱਚ ਅਲਾਟੀਆਂ ਵੱਲੋਂ ਲੋੜ ਅਨੁਸਾਰ ਕੀਤੀ ਉਸਾਰੀਆਂ ਤੇ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਮੁੜ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਫ਼ੈਡਰੇਸ਼ਨ ਨੇ ਕਿਹਾ ਕਿ ਕੋਵਿਡ-19 ਸਬੰਧੀ ਇਹ ਸੰਘਰਸ਼ ਆਨਲਾਈਨ ਪਲੇਟਫਾਰਮ ’ਤੇ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਅਲਾਟੀ ਅਤੇ ਹੋਰ ਸਿਆਸੀ ਤੇ ਗੈਰ ਸਿਆਸੀ ਲੀਡਰ ਜੁੜ ਕੇ ਆਪਣੇ ਤੌਰ ’ਤੇ ਮੁਹਿੰਮ ਨੂੰ ਅੱਗੇ ਤੋਰਨਗੇ। ਕੋਆਰਡੀਨੇਟਰ ਪ੍ਰੋ. ਨਿਰਮਲ ਦੱਤ ਨੇ ਕਿਹਾ ਕਿ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਲੋੜ ਅਨੁਸਾਰ ਉਸਾਰੀਆਂ ਤੇ ਤਬਦੀਲੀਆਂ ਨੂੰ ਫੀਸ ਲੈਕੇ ਪੱਕਾ ਕੀਤਾ ਜਾਵੇ ਅਤੇ ਬੋਰਡ ਦੇ ਬਚੇ ਹੋਏ ਹਜ਼ਾਰਾਂ ਅਲਾਟੀਆਂ ਨੂੰ ਉਨ੍ਹਾਂ ਦੇ ਮਕਾਨਾਂ ਦਾ ਮੁਫ਼ਤ ਹੋਲਡ ਮਾਲਕਾਨਾਂ ਹੱਕ ਦਿੱਤਾ ਜਾਵੇ।