ਮੁੰਬਈ: ਅਦਾਕਾਰ ਅਮਿਤਾਭ ਬੱਚਨ ਦਾ ਕੋਵਿਡ-19 ਲਈ ਲਿਆ ਗਿਆ ਸੱਜਰਾ ਟੈਸਟ ਨੈਗੇਟਿਵ ਆਇਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੇ ਸਾਂਝੀ ਕੀਤੀ। ਅਮਿਤਾਭ (77) ਤੇ ਅਭਿਸ਼ੇਕ ਨੂੰ 11 ਜੁਲਾਈ ਨੂੰ ਪਾਜ਼ੇਟਿਵ ਪਾਏ ਜਾਣ ਮਗਰੋਂ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਭਿਸ਼ੇਕ ਦਾ ਆਪਣਾ ਟੈਸਟ ਹਾਲੇ ਵੀ ਪਾਜ਼ੇਟਿਵ ਆਇਆ ਹੈ ਤੇ ਉਹ ਨਿਗਰਾਨੀ ਹੇਠ ਹਨ। ਉਨ੍ਹਾਂ ਪਿਤਾ ਤੇ ਪਰਿਵਾਰ ਲਈ ਦੁਆਵਾਂ ਕਰਨ ਵਾਲੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਅਭਿਸ਼ੇਕ ਦੀ ਅਦਾਕਾਰਾ ਪਤਨੀ ਐਸ਼ਵਰਿਆ ਰਾਏ ਤੇ ਧੀ ਆਰਾਧਿਆ ਨੂੰ ਨੈਗੇਟਿਵ ਆਉਣ ਮਗਰੋਂ ਸੋਮਵਾਰ ਛੁੱਟੀ ਦੇ ਦਿੱਤੀ ਗਈ ਸੀ।
-ਪੀਟੀਆਈ