ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 30 ਅਗਸਤ
ਇਥੇ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਵੱਲੋਂ ਅੱਜ ਸੁਸਾਇਟੀ ਦਫ਼ਤਰ ਵਿੱਚ ਸਰਹਿੰਦ ਨਿਵਾਸੀ ਕੁਲਵੰਤ ਸਿੰਘ ਨੂੰ ਇਲਾਜ ਲਈ ਅਤੇ ਇਕ ਲੋੜਵੰਦ ਲੜਕੀ ਨੂੰ ਕਾਲਜ ਦੀ ਫ਼ੀਸ ਭਰਨ ਲਈ 5100-5100 ਰੁਪਏ ਦੀ ਮਾਲੀ ਸਹਾਇਤੀ ਦਿੱਤੀ ਗਈ। ਇਸ ਮੌਕੇ ਡੀਐੱਸਪੀ ਪਟਿਆਲਾ ਕਰਨੈਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੁਸਾਇਟੀ ਵੱਲੋਂ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ ਬਿਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਪ੍ਰੈਸ ਸਕੱਤਰ ਅਸੋਕ ਚੋਪੜਾ ਅਤੇ ਮੈਬਰ ਬਹਾਦਰ ਸਿੰਘ ਅਤੇ ਵਰਿੰਦਰ ਸਿੰਗਲਾ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਮੁੱਖ-ਮਹਿਮਾਨ ਕਰਨੈਲ ਸਿੰਘ ਦਾ ਸਨਮਾਨ ਕੀਤਾ। ਇੱਥੇ ਇਹ ਵਰਨਣਯੋਗ ਹੈ ਕਿ ਸੁਸਾਇਟੀ ਵੱਲੋਂ ਹੁਣ ਤੱਕ 227 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ, 97 ਜ਼ਰੂਰਤਮੰਦ ਅਪਾਹਜਾ ਨੂੰ ਟਰਾਈਸਾਈਕਲ, 79 ਲੋੜਵੰਦਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਮਾਲੀ ਮਦਦ, 135 ਜ਼ਰੂਰਤਮੰਦ ਲੜਕੀਆਂ ਅਤੇ ਔਰਤਾਂ ਨੂੰ ਰੁਜ਼ਗਾਰ ਲਈ ਸਿਲਾਈ ਮਸ਼ੀਨਾਂ ਅਤੇ 400 ਸੜਕੀ ਹਾਦਸਿਆਂ ਦੇ ਸਿਕਾਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀਆ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ।