ਪੱਤਰ ਪ੍ਰੇਰਕ
ਰੂਪਨਗਰ, 23 ਅਗਸਤ
ਰਿਆਤ ਕਾਲਜ ਆਫ ਐਜੂਕੇਸ਼ਨ ਰੈਲਮਾਜਰਾ ਵਿਚ ਕੌਂਸਲ ਆਫ ਟੀਚਰ ਐਜੂਕੇਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਨਵੀਂ ਕੌਮੀ ਸਿੱਖਿਆ ਨੀਤੀ ’ਤੇ ਵੈਬਿਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਜਗਦੀਪ ਕੌਰ ਨੇ ਦੱਸਿਆ ਕਿ ਇਸ ਵੈਬਿਨਾਰ ਵਿੱਚ ਵੱਖ-ਵੱਖ ਰਾਜਾਂ ਤੋਂ 200 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ, ਖੋਜਕਾਰਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਸ਼ਮੂਲੀਅਤ ਕੀਤੀ। ਰਿਆਤ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਰਿਆਤ ਨੇ ਵੈਬਿਨਾਰ ਸ਼ੁਰੂ ਕਰਦਿਆਂ ਵਿਦਿਆਰਥੀਆਂ, ਅਧਿਆਪਕਾਂ ਤੇ ਸਿੱਖਿਆ ਸ਼ਾਸਤਰੀਆਂ ਦਾ ਸਵਾਗਤ ਕੀਤਾ। ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਕੌੜਾ ਨੇ ਸਵਾਗਤੀ ਸੰਬੋਧਨ ਵਿੱਚ ਨਵੀਂ ਸਿੱਖਿਆ ਨੀਤੀ ਅਨੁਸਾਰ ਰਿਆਤ ਗਰੁੱਪ ਵੱਲੋਂ ਸਕਿੱਲ ਸਿੱਖਿਆ ਅਤੇ ਕੁਸ਼ਲਤਾ ’ਤੇ ਕੀਤੇ ਜਾ ਰਹੇ ਕੰਮਾਂ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਰਿਆਤ ਗਰੁੱਪ ਸਕਿਲ ਸਿੱਖਿਆ ਵਿੱਚ ਇੱਕ ਵਿਲੱਖਣ ਕੰਮ ਕਰ ਰਿਹਾ ਹੈ, ਜਿਸ ਵਿੱਚ ਇੱਕ ਸਕਿੱਲ ਯੂਨੀਵਰਸਿਟੀ ਵੀ ਰੈਲਮਾਜਰਾ ਵਿਚ ਸਥਾਪਤ ਕੀਤੀ ਜਾ ਰਹੀ ਹੈ। ਇਸ ਵੈਬਿਨਾਰ ਵਿੱਚ ਜੁੜੇ ਵਿਸ਼ਾ ਮਾਹਰ ਪ੍ਰੋ. ਕੁਲਦੀਪ ਪੁਰੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਡਾ. ਖੁਸ਼ਿਵੰਦਰ ਕੁਮਾਰ, ਪ੍ਰਿੰਸੀਪਲ ਐੱਮਐੱਮ ਮੋਦੀ ਕਾਲਜ ਪਟਿਆਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨਵੀਂ ਸਿੱਖਿਆ ਨੀਤੀ ਦੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਇਸ ਦੇ ਅਮਲ ਬਾਰੇ ਗੱਲ ਕਰਦਿਆਂ ਸਰੋਤਿਆਂ ਦੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਵੈਬਿਨਾਰ ਦਾ ਸੰਚਾਲਨ ਡਾ. ਲਵਲੀਨ ਚੌਹਾਨ ਅਤੇ ਮਧੁਸੂਦਨ ਨੇ ਕੀਤਾ।