ਤਹਿਰਾਨ, 14 ਅਗਸਤ
ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਸੰਯੁਕਤ ਰਾਜ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਵਿਚਕਾਰ ਕੂਟਨੀਤਿਕ ਸੰਬੰਧ ਸਥਾਪਤ ਕਰਨ ਦੇ ਇਤਿਹਾਸਕ ਸਮਝੌਤੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਹੈ ਕਿ ਯੂਏਈ ਨੇ ਮੁਸਲਮਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਹ ਸ਼ਰਮਨਾਕ ਹੈ। ਉਧਰ ਫਲਸਤੀਨੀ ਦੀ ਸਰਕਾਰੀ ਖ਼ਬਰ ਏਜੰਸੀ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਤਾਇਨਾਤ ਫਲਸਤੀਨੀ ਰਾਜਦੂਤ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਫਿਲਸਤੀਨ ਨੇ ਇਸ ਸਮਝੌਤੇ ਨੂੰ ਫਲਸਤੀਨ ਦੀਆਂ ਮੰਗਾਂ ਨਾਲ ‘ਧੋਖਾ’ ਕਰਾਰ ਦਿੱਤਾ।ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਅੰਤੋਨੀਓ ਗੁਤਾਰੇਜ਼ ਨੇ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਪੂਰੇ ਕੂਟਨੀਤਿਕ ਸਬੰਧਾਂ ਨੂੰ ਬਹਾਲ ਕਰਨ ਵਾਲੇ ਸਮਝੌਤੇ ਦਾ ਸਵਾਗਤ ਕੀਤਾ ਹੈ।