ਮਨਾਲੀ, 23 ਅਗਸਤ
ਰਣਨੀਤਕ ਪੱਖ ਤੋਂ ਅਹਿਮ ਰੋਹਤਾਂਗ ਸੁਰੰਗ ਦੀ ਲੰਬਾਈ ’ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਦੀ ਲੰਬਾਈ ਹੁਣ 8.8 ਕਿਲੋਮੀਟਰ ਤੋਂ ਵੱਧ ਕੇ 9.02 ਕਿਲੋਮੀਟਰ ਤੱਕ ਪਹੁੰਚ ਗਈ ਹੈ। ਇਸ ਸੁਰੰਗ ਦੇ ਨਿਰਮਾਣ ’ਚ ਜੁਟੇ ਇੰਜਨੀਅਰਾਂ ਨੇ ਦੱਸਿਆ ਕਿ ਇਹ ਦੁਨੀਆਂ ਦੀ ਸਭ ਤੋਂ ਵੱਧ ਉਚਾਈ ’ਤੇ ਆਵਾਜਾਈਯੋਗ ਸੁਰੰਗ ਹੋਵੇਗੀ ਜੋ ਸਮੁੰਦਰ ਤਲ ਤੋਂ ਤਿਨ ਹਜ਼ਾਰ ਮੀਟਰ ਦੀ ਉਚਾਈ ’ਤੇ ਬਣ ਰਹੀ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਤੰਬਰ ਦੇ ਅਖੀਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੁਰੰਗ ਦਾ ਉਦਘਾਟਨ ਕਰਨਗੇ। -ਏਜੰਸੀ