ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 5 ਸਤੰਬਰ
ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਅੱਜ ਭਾਜਪਾ ਮੰਡਲ-2 ਦੇ ਪ੍ਰਧਾਨ ਦਵਿੰਦਰ ਸਿੰਗਲਾ ਬੌਬੀ, ਸਾਬਕਾ ਐੱਮਸੀ ਅੰਕੂ ਯਖ਼ਮੀ, ਘੱਟ ਗਿਣਤੀ ਮੋਰਚਾ ਦੇ ਆਗੂ ਜ਼ਾਹਿਦ ਪੀਰ, ਮਹਿਲਾ ਮੰਡਲ ਦੀ ਪ੍ਰਧਾਨ ਸਲੋਨੀ ਗੋਇਲ ਅਤੇ ਰੀਨਾ ਜੋਸ਼ੀ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਉਨ੍ਹਾਂ ਸੜਕ ਦੇ ਟੋਇਆਂ ਵਿੱਚ ਗਮਲੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।
ਭਾਜਪਾ ਮੰਡਲ-2 ਦੇ ਪ੍ਰਧਾਨ ਦਵਿੰਦਰ ਸਿੰਗਲਾ, ਬੌਬੀ, ਅੰਕੂ ਯਖ਼ਮੀ ਅਤੇ ਜ਼ਾਹਿਦ ਪੀਰ ਨੇ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਦੀ ਹਾਸਤ ਖ਼ਸਤਾ ਹੋ ਚੁੱਕੀ ਹੈ, ਸੜਕਾਂ ‘ਤੇ ਟੋਏ ਪੈ ਚੁੱਕੇ ਹਨ। ਟੋਇਆਂ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਰ ਵਕਤ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਸ਼ਹਿਰ ਦੀਆਂ ਖ਼ਸਤਾ ਹਾਲਤ ਸੜਕਾਂ ਦੀਆਂ ਹਾਲਤ ਤੁਰੰਤ ਸੁਧਾਰੀ ਜਾਵੇ। ਇਸ ਮੌਕੇ ਸ਼ਿਵਮ ਵੋਹਰਾ, ਰਾਜ ਕੁਮਾਰ ਕਾਲਾ, ਹਰੀਸ਼ ਗੋਇਲ, ਰਾਜੀਵ ਕਲਿਆਣ, ਐਸ.ਕੇ ਹੰਸ, ਮੁਹੰਮਦ ਨਦੀਮ ਅਖ਼ਤਰ ਅਲੀ, ਅਭਿਨਵ ਕਾਂਸਲ, ਅੰਕਿਤ ਚੋਪੜਾ, ਰੀਨਾ ਜੋਸ਼ੀ, ਸਰੋਜ ਸ਼ਰਮਾ, ਸੁਬੀਹਾ ਅਖ਼ਤਰ, ਸ਼ਬਨਮ, ਸ਼ਹਿਜਾਦੀ, ਮਹੇਸ਼ ਕਾਂਸਲ, ਅਭਿਨਵ ਕਾਂਸਲ, ਸਿਵਮ ਸਿੰਗਲਾ, ਨੀਤੇਸ਼ ਕਾਂਸਲ, ਗੌਰਵ ਗਰਗ, ਸੋਨੂੰ ਆਦਿ ਵੀ ਮੌਜੂਦ ਸਨ।