ਸੰਗਰੂਰ: ਮਿਸ਼ਨ ਹਰਿਆਲੀ ਤਹਿਤ ਜ਼ਿਲ੍ਹਾ ਨੋਡਲ ਅਫਸਰ ਸੱਭਿਆਚਾਰਕ ਗਤੀਵਿਧੀਆਂ ਸੰਗਰੂਰ ਤੇ ਲੇਖਿਕਾ ਸੁਖਵਿੰਦਰ ਕੌਰ ਸਿੱਧੂ ਵੱਲੋਂ ਪਿੰਡ ਥਲੇਸ (ਸੰਗਰੂਰ) ਵਿਖੇ ਤ੍ਰਿਵੈਣੀ (ਪਿੱਪਲ, ਬੋਹੜ ਤੇ ਨਿੰਮ) ਲਗਾਈ ਗਈ। ਸੁਖਵਿੰਦਰ ਕੌਰ ਨੇ ਇਸ ਮੌਕੇ ਤ੍ਰਿਵੈਣੀ ਦੀ ਮਹੱਤਤਾ ਦੱਸਦੇ ਹੋਏ ਇਸਨੂੰ ਵਾਤਾਵਰਨ ਅਤੇ ਅਜੋਕੇ ਹਾਲਾਤ ਲਈ ਸਭ ਤੋਂ ਉੱਤਮ ਦੱਸਿਆ। ਪਿੰਡ ਥਲੇਸ ਦੇ ਸਰਪੰਚ ਨਰਿੰਦਰਪਾਲ ਸਿੰਘ ਤੂਰ ਨੇ ਸ੍ਰੀਮਤੀ ਸਿੱਧੂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਤ੍ਰਿਵੈਣੀ ਦੀ ਸਾਂਭ ਸੰਭਾਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਜੀ.ਓ.ਜੀ. ਰਣਬੀਰ ਸਿੰਘ, ਕਮਿੰਦਰਜੋਤ ਕੌਰ ਕੈਨੇਡਾ, ਮਨਵੀਰ ਸਿੰਘ ਸਿੱਧੂ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ