ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਦੇ ਪਿੰਡ ਬਣੀ ’ਚ ਲੰਘੀ ਰਾਤ ਪਏ ਭਾਰੀ ਮੀਂਹ ਨਾਲ ਪਿੰਡ ’ਚ ਪਾਣੀ ਭਰ ਗਿਆ ਹੈ। ਪਿੰਡ ’ਚ ਕਈ ਕੱਚੇ ਮਕਾਨ ਡਿੱਗ ਪਏ ਹਨ। ਕਈ ਲੋਕਾਂ ਨੇ ਘਰਾਂ ਦਾ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲੈ ਗਏ ਹਨ। ਜ਼ਿਲ੍ਹਾ ਸਿਰਸਾ ਵਿੱਚ ਬੀਤੀ ਰਾਤ ਤੋਂ ਸ਼ੁਰੂ ਹੋਇਆ ਮੀਂਹ ਲਗਾਤਾਰ ਜਾਰੀ ਹੈ। ਸਭ ਤੋਂ ਵੱਧ ਨੁਕਸਾਨ ਪਿੰਡ ਬਣੀ ਵਿੱਚ ਹੋਇਆ ਹੈ। ਪਿੰਡ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ। ਕਈ ਘਰਾਂ ਦੇ ਅੰਦਰ ਪਾਣੀ ਦਾਖ਼ਲ ਹੋਣ ਕਾਰਨ ਲੋਕਾਂ ਨੇ ਆਪਣਾ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲੈ ਗਏ ਹਨ। ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਘੱਗਰ ਨਾਲੀ ’ਚ ਆਏ ਹੜ੍ਹ ਕਾਰਨ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਸੀ। ਲੋਕਾਂ ਦੀ ਫ਼ਸਲ ਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਸੀ।