ਨਵੀਂ ਦਿੱਲੀ, 22 ਅਗਸਤ
ਕੇਂਦਰੀ ਮੰਤਰੀ ਜਤੇਂਦਰ ਸਿੰਘ ਨੇ ਅੱਜ ਕਿਹਾ ਕਿ ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ (ਯੂਟੀ) ਯੋਗ ਊਮੀਦਵਾਰਾਂ ਦੀ ਸਰਕਾਰੀ ਨੌਕਰੀਆਂ ਲਈ ਚੋਣ ਵਾਸਤੇ ਨੈਸ਼ਨਲ ਰਿਕਰੂਟਮੈਂਟ ਏਜੰਸੀ (ਐੱਨਆਰਏ) ਵਲੋਂ ਲਏ ਜਾਣ ਵਾਲੇ ਸੀਈਟੀ (ਆਮ ਯੋਗਤਾ ਟੈਸਟ) ਦੇ ਅੰਕ ਵਰਤ ਸਕਦੇ ਹਨ। ਊਨ੍ਹਾਂ ਕਿਹਾ ਕਿ ਇਸ ਨਾਲ ਸੂਬਿਆਂ ਅਤੇ ਯੂਟੀ ਸਰਕਾਰਾਂ ਦੇ ਭਰਤੀ ’ਤੇ ਆਊਣ ਵਾਲੇ ਖ਼ਰਚੇ ਅਤੇ ਸਮੇਂ ਦੇ ਬੱਚਤ ਹੋਵੇਗੀ, ਇਸ ਦੇ ਨਾਲ ਹੀ ਇਹ ਊਮੀਦਵਾਰਾਂ ਲਈ ਵੀ ਸੌਖਾਲਾ ਹੋਵੇਗਾ ਅਤੇ ਊਨ੍ਹਾਂ ਦਾ ਵੀ ਖ਼ਰਚਾ ਘਟੇਗਾ।