ਸੰਯੁਕਤ ਰਾਸ਼ਟਰ: ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਦੱਸਿਆ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਸਰਗਨਾ ਦਾਊਦ ਇਬਰਾਹਿਮ ਅਤੇ ਯੂਐੱਨ ਵਲੋਂ ਦਹਿਸ਼ਤਗਰਦ ਐਲਾਨੇ ਹੋਰ ਅਤਿਵਾਦੀਆਂ ਨੂੰ ਲਗਾਤਾਰ ਗੁਆਂਢੀ ਮੁਲਕਾਂ ਦੀ ‘ਪੁਸ਼ਤਪਨਾਹੀ’ ਮਿਲ ਰਹੀ ਹੈ। ਭਾਰਤ ਨੇ ਸਲਾਮਤੀ ਕੌਂਸਲ ਵਿੱਚ ਭਗੌੜੇ ਗੈਂਗਸਟਰ ਅਤੇ ਲਸ਼ਕਰ ਅਤੇ ਜੈਸ਼ ਵਲੋਂ ਖ਼ਤਰਿਆਂ ਨੂੰ ਨੱਥ ਪਾਊਣ ਲਈ ਕੌਮਾਂਤਰੀ ਪੱਧਰ ’ਤੇ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ। -ਪੀਟੀਆਈ