ਪੱਤਰ ਪ੍ਰੇਰਕ
ਪੰਚਕੂਲਾ, 3 ਸਤੰਬਰ
ਇਥੇ ਆਯੂਸ਼ ਵਿਭਾਗ ਦੁਆਰਾ ਕੰਨਟੋਨਮੈਂਟ ਜ਼ੋਨ ਵਿੱਚ ਕਰੋਨਾ ਦੀ ਰੋਕਥਾਮ ਲਈ ਅਤੇ ਕਰੋਨਾ ਮਰੀਜ਼ਾਂ ਦੀ ਮਾਨਸਿਕ ਸ਼ਕਤੀ ਵਧਾਉਣ ਲਈ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਦਲੀਪ ਮਿਸ਼ਰਾ ਨੇ ਦੱਸਿਆ ਕਿ ਲੋਕਾਂ ਨੂੰ ਆਯੂਸ਼ ਕਾੜਾ ਬਣਾ ਕੇ ਪੀਣ ਲਈ ਕਿਹਾ ਜਾ ਰਿਹਾ ਹੈ, ਜਿਸ ਵਿਚ ਦਾਲਚੀਨੀ, ਸੌਫ, ਕਾਲੀ ਮਿਰਚ ਅਤੇ ਤੁਲਸੀ ਹੁੰਦੀ ਹੈ। ਇਸ ਤੋਂ ਇਲਾਵਾ ਗਲੋਅ ਦੀ ਗੋਲੀ ਵੀ ਵੰਡੀ ਜਾ ਰਹੀ ਹੈ। ਇਸੇ ਤਰਤੀਬ ਵਿੱਚ, ਕਰੋਨਾ ਦੀ ਰੱਖਿਆ ਲਈ, ਡਾਕਟਰਾਂ ਵੱਲੋਂ ਗਰਮ ਪਾਣੀ ਦਾ ਸੇਵਨ ਕਰਨ ਅਤੇ ਪੁਦੀਨੇ ਦੀ ਭਾਫ਼ ਲੈਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੀਪੁਰ, ਸਵਾਸਤਿਕ ਵਿਹਾਰ, ਟੈਗੜਾ, ਕਾਲਕਾ, ਹਿਮਸ਼ਿਖਾ, ਪਿੰਜੌਰ, ਮਾਣਕਪੁਰ, ਵਿਸ਼ਵਕਰਮਾ ਕਲੋਨੀ, ਸ਼ਿਵਾ ਕਲੋਨੀ, ਅਬਦਾਲਾਪੁਰ, ਵੀ ਕੇ ਕਲੋਨੀ, ਐੱਮਡੀਸੀ ਸੈਕਟਰ 5, 6 ਅਤੇ ਸੈਕਟਰ 8, 7 ਅਤੇ 6 ਸੈਕਟਰਾਂ ਦੇ ਕੰਟੇਨਮੈਂਟ ਜ਼ੋਨ ਵਿੱਚ ਕਮੇਟੀਆਂ ਬਣੀਆਂ ਹਨ।