ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਸਤੰਬਰ
ਕਰੋਨਾ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 38 ਸੇਵਾ ਕੇਂਦਰਾਂ ਰਾਹੀਂ 276 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ’ਚ 29 ਸੇਵਾ ਕੇਂਦਰ ਚੱਲ ਰਹੇ ਹਨ ਜੋ ਕਿ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ, ਰੱਖ ਬਾਗ, ਆਤਮ ਪਾਰਕ, ਸਿਵਲ ਹਸਪਤਾਲ ਲੁਧਿਆਣਾ, ਦਰੇਸੀ ਮੈਦਾਨ, ਸ਼ਿੰਗਾਰ ਸਿਨੇਮਾ, ਤਾਜ਼ਪੁਰ ਰੋਡ, ਪੀਐੱਸਪੀਸੀਐੱਲ ਕਾਕੋਵਾਲ ਰੋਡ, ਪੀਐੱਸਪੀਸੀਐੱਲ ਜਨਤਾ ਨਗਰ, ਪੀਐੱਸਪੀਸੀਐੱਲ ਗਿਆਸਪੁਰਾ, ਡਾਬਾ, ਲਈਅਰ ਵੈਲੀ, ਕਾਰਾਬਾਰਾ ਚੌਕ, ਸ਼ੇਰਪੁਰ ਚੌਕ, ਢੋਲੇਵਾਲ ਚੌਕ, ਹੈਬੋਵਾਲ, ਸਰਕਾਰੀ ਸਕੂਲ ਮੂੰਡੀਆਂ, ਪਾਇਲ, ਜਲ ਘਰ ਖੰਨਾ, ਦੋਰਾਹਾ, ਨਗਰ ਕੌਂਸਲ ਖੰਨਾ, ਜਗਰਾਓਂ, ਸਮਰਾਲਾ, ਰਾਏਕੋਟ, ਨਗਰ ਕੌਸਲ ਜਗਰਾਓਂ, ਮਾਛੀਵਾੜਾ, ਮਲੌਦ, ਸਾਹਨੇਵਾਲ, ਮੁਲਾਂਪਰ ਦਾਖਾ ਵਿੱਚ ਹਨ। ਇਸੇ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਸਥਾਪਿਤ ਸੇਵਾ ਕੇਂਦਰਾਂ ਵਿੱਚ ਸਿੱਧਵਾਂ ਬੇਟ, ਮਾਣੂਕੇ, ਪੱਖੋਵਾਲ, ਸੁਧਾਰ, ਹੰਬੜਾਂ, ਰੱਤਾਂ, ਡੇਹਲੋਂ, ਕੂਮ ਕਲਾਂ ਅਤੇ ਈਸੜੂ ਹਨ। ਉਨ੍ਹਾਂ ਕਿਹਾ ਕਿ 3 ਸਤੰਬਰ ਤੋਂ ਰਾਜ ਦੇ ਸੇਵਾ ਕੇਂਦਰਾਂ ਦੇ ਕੰਮ ਦਾ ਸਮਾਂ, ਕੰਮ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰੀ ਸੇਵਾ ਕੇਂਦਰਾਂ ਵਿੱਚ 50 ਫ਼ੀਸਦ ਸਟਾਫ ਨਾਲ ਪਹਿਲਾ ਬੈਚ ਸਵੇਰੇ 8 ਤੋਂ 1.30 ਵਜੇ ਤੱਕ ਅਤੇ ਦੂਸਰਾ 1.30 ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗਾ। ਇਸੇ ਤਰ੍ਹਾਂ ਪੇਂਡੂ ਖੇਤਰਾਂ ਵਾਲੇ ਸੇਵਾ ਕੇਂਦਰਾਂ ਵਿੱਚ 100 ਫ਼ੀਸਦ ਸਟਾਫ ਨਾਲ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।