ਬਾਂਦਾ (ਉੱਤਰ ਪ੍ਰਦੇਸ਼): ਜ਼ਿਲ੍ਹਾ ਬਾਂਦਾ ਦੇ ਮਾਤੁੰਡ ਖੇਤਰ ਦੇ ਪਿੰਡ ਕਰਚਾ ਵਿੱਚ ਬੁੱਧਵਾਰ ਸ਼ਾਮ 19 ਵਰ੍ਹਿਆਂ ਦੀ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਅਣਖ ਖ਼ਾਤਰ ਅੱਗ ਲਾ ਕੇ ਸਾੜ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੇ ਇਸ ਜੋੜੇ ਨੂੰ ਝੋਪੜੀ ਵਿੱਚ ਤਾਲਾ ਲਾ ਕੇ ਅੱਗ ਲਾ ਦਿੱਤੀ। ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲੜਕੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲੀਸ ਨੇ ਲੜਕੀ ਦੇ ਪਰਿਵਾਰ ਦੇ ਨੌਂ ਜੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ