ਨਵੀਂ ਦਿੱਲੀ, 31 ਜੁਲਾਈ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਸ਼ੁੱਧ ਲਾਭ’ 81 ਫ਼ੀਸਦ ਵੱਧ ਕੇ 4189.34 ਕਰੋੜ ਰੁਪਏ ਹੋ ਗਿਆ। ਬੈਂਕ ਦਾ 2019-20 ਦੀ ਤਿਮਾਹੀ ਅਪਰੈਲ-ਜੂਨ ਵਿੱਚ ਸ਼ੁੱਧ ਲਾਭ 2312.02 ਕਰੋੜ ਰੁਪਏ ਸੀ। ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀ 2020-21 ਦੀ ਪਹਿਲੀ ਤਿਮਾਹੀ ਵਿਚ ਕੁੱਲ ਆਮਦਨ ਵਧ ਕੇ 74,457.86 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 70,653.23 ਕਰੋੜ ਰੁਪਏ ਸੀ।