ਰਵਿੰਦਰ ਰਵੀ
ਬਰਨਾਲਾ, 30 ਜੁਲਾਈ
ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਦਾ ਹੋਕਾ ਦਿੱਤਾ ਜਾ ਰਿਹਾ ਹੈ, ਜਿਸ ਵਾਸਤੇ ਕੁਝ ਗਰੁੱਪਾਂ ਦੀਆਂ ਬੀਬੀਆਂ ਵੱਲੋਂ ਰੱਖੜੀਆਂ ’ਤੇ ਕਰੋਨਾ ਸਾਵਧਾਨੀਆਂ ਉਕਰੀਆਂ ਗਈਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਜਿੰਦਲ ਨੇ ਦੱਸਿਆ ਕਿ ਦੋ ਸੈਲਫ ਹੈਲਪ ਗਰੁੱਪਾਂ ਬਾਬਾ ਨਾਨਕ ਅਜੀਵਿਕਾ ਸੈਲਫ ਹੈਲਪ ਗਰੁੱਪ ਟੱਲੇਵਾਲ ਅਤੇ ਬੇਬੇ ਨਾਨਕੀ ਅਜੀਵਿਕਾ ਗਰੁੱਪ ਤਲਵੰਡੀ ਵੱਲੋਂ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਰੋਨਾ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਦਾ ਸੁਨੇਹਾ ਦਿੱੱਤਾ ਜਾ ਰਿਹਾ ਹੈ। ਟੱਲੇਵਾਲ ਗਰੁੱਪ ਦੀ ਮੈਂਬਰ ਕੁਲਵਿੰਦਰ ਕੌਰ ਅਤੇ ਤਲਵੰਡੀ ਗਰੁੱਪ ਦੀ ਮੈਂਬਰ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੱਖੜੀਆਂ ਰਾਹੀਂ ਮਾਸਕ ਪਾਉਣ, ਹੱਥ ਧੋਣ, ਸਮਾਜਿਕ ਦੂਰੀ ਰੱਖਣ ਤੇ ਮਿਸ਼ਨ ਫਹਿਤ ਬਾਰੇ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੈਨੇਜਰ ਅਮਨਦੀਪ ਸਿੰਘ ਤੇ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਨੇ ਗਰੁੱਪਾਂ ਦੀਆਂ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।