ਵਾਸ਼ਿੰਗਟਨ, 19 ਜੁਲਾਈ
ਅਮਰੀਕੀ ਯੂਨੀਵਰਸਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ’ਚ ਇਮੀਗਰੇਸ਼ਨ ਸਬੰਧੀ ਜੰਗ ਭਾਵੇਂ ਜਿੱਤ ਲਈ ਹੋਵੇ ਪਰ ਹੁਣ ਊਨ੍ਹਾਂ ਨੂੰ ਖਦਸ਼ਾ ਹੈ ਕਿ ਹੁਣ ਘੱਟ ਹੀ ਵਿਦਿਆਰਥੀ ਬਾਹਰੋਂ ਆਊਣਗੇ ਕਿਊਂਕਿ ਅਮਰੀਕਾ ਦੇ ਰੁਤਬੇ ਨੂੰ ਢਾਹ ਲੱਗੀ ਹੈ। ਊਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਇਮੀਗਰੇਸ਼ਨ ’ਤੇ ਨੱਥ ਪਾਊਣ ਦੀਆਂ ਵਾਰ ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਊਨ੍ਹਾਂ ਦਾ ਅਮਰੀਕਾ ’ਚ ਪਹਿਲਾਂ ਵਾਂਗ ਸਵਾਗਤ ਨਹੀਂ ਹੋਵੇਗਾ। ਕਾਲਜਾਂ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਪਤਾ ਹੈ ਕਿ ਡੋਨਲਡ ਟਰੰਪ ਦੇ 2016 ’ਚ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਅਮਰੀਕਾ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 10 ਫ਼ੀਸਦੀ ਤੱਕ ਘੱਟ ਗਈ ਹੈ। -ਏਪੀ