ਤਿਰੂਵਨੰਤਪੁਰਮ, 15 ਜੂਨ
ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੀ ਧੀ ਵੀਨਾ ਅੱਜ ਸੀਪੀਆਈ(ਐੱਮ) ਦੇ ਯੂਥ ਵਿੰਗ ਦੇ ਆਗੂ ਪੀ.ਏ.ਮੁਹੰਮਦ ਰਿਆਸ ਨਾਲ ਵਿਆਹ ਬੰਧਨ ਵਿੱਚ ਬੱਝ ਗਈ। ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਏ ਸਮਾਗਮ ਮੌਕੇ ਕੋਵਿਡ-19 ਸੇਧਾਂ ਦਾ ਪੂਰਾ ਖਿਆਲ ਰੱਖਿਆ ਗਿਆ। ਕੇਰਲਾ ਕੈਬਨਿਟ ’ਚੋਂ ਸਿਰਫ਼ ਸਨਅਤ ਮੰਤਰੀ ਈ.ਪੀ.ਜਯਾਰਾਜਨ ਦੀ ਇਸ ਵਿੱਚ ਸ਼ਾਮਲ ਹੋਏ।