ਪਟਿਆਲਾ (ਰਵੇਲ ਸਿੰਘ ਭਿੰਡਰ): ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਈ.ਡੀ ਵੱਲੋਂ ਪੰਜਾਬ ’ਚ ਹੋ ਰਹੀ ਸ਼ਰਾਬ ਦੀ ਕਾਲਬਜ਼ਾਰੀ ਨੂੰ ਨੱਥ ਪਾਉਣ ਲਈ ਸਾਰੀ ਤਫ਼ਤੀਸ਼ ਆਪਣੇ ਹੱਥਾਂ ’ਚ ਲੈਣ ਨਾਲ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਹਰਪਾਲਪੁਰ ਨੇ ਕਿਹਾ ਕਿ ਲੋਕਲ ਪੁਲੀਸ ਇਸ ਕਾਲੇ ਕਾਰੋਬਾਰ ਦੀ ਤਹਿ ਤੱਕ ਜਾਣਾ ਚਾਹੁੰਦੀ ਹੈ ਪਰ ਐਮ.ਐਲ.ਏ ਮਦਨ ਲਾਲ ਜਲਾਲਪੁਰ ਦੀ ਸਰਪ੍ਰਸਤੀ ਕਾਰਨ ਮੁੱਖ ਮੁਲਜ਼ਮ ਅਮਰੀਕ ਸਿੰਘ ਜੋ ਮੁੱਖ ਸਰਗਣਾ ਹੈ ਨੂੰ ਹੁਣ ਤੱਕ ਸਿਆਸੀ ਮਜਬੂਰੀਆਂ ਹੇਠ ਭਾਵੇਂ ਗਿ੍ਫ਼ਤ ’ਚੋਂ ਬਾਹਰ ਰੱਖਿਆ ਹੋਇਆ ਸੀ ਪਰ ਅੱਜ ਈ.ਡੀ. ਦੀ ਤਫ਼ਤੀਸ਼ ਦੇ ਡਰੋਂ ਮੁੱਖ ਸਰਗਣੇ ਨੂੰ ਪੁਲੀਸ ਹਵਾਲੇ ਕਰਨ ਨਾਲ ਹਲਕੇ ’ਚ ਕਾਲਾਬਜਾਰੀ ਕਰਨ ਵਾਲੇ ਐਮ.ਐਲ.ਏ. ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਹਿਸੂਸ ਹੋ ਰਹੀ ਹੈ। ਈ.ਡੀ ਦੀ ਜਾਂਚ ਨਾਲ ਦੁੱਧ ਦਾ ਦੁੱਧ ਨਿੱਤਰਨ ਦੀ ਆਸ ਬੱਜੀ ਹੈ ਕਿ ਤੇ ਹੁਣ ਘਨੌਰ ਹਲਕੇ ਦੀ ਕਾਲਬਜ਼ਾਰੀ ਦੀਆ ਵੱਡੀਆਂ ਮੱਛੀਆਂ ਵੀ ਅੜਿੱਕੇ ਆ ਸਕਦੀਆਂ ਹਨ।